Home » ਕੈਨੇਡਾ ‘ਚ ਪੰਜਾਬੀ ਨੌਜਵਾਨ ‘ਤੇ ਲੱਗਾ ਕਤਲ ਦਾ ਦੋਸ਼…
Home Page News • India • World • World News

ਕੈਨੇਡਾ ‘ਚ ਪੰਜਾਬੀ ਨੌਜਵਾਨ ‘ਤੇ ਲੱਗਾ ਕਤਲ ਦਾ ਦੋਸ਼…

Spread the news

ਕੈਨੇਡਾ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਅਕਸਰ ਕੈਨੇਡਾ ਤੋਂ ਪੰਜਾਬੀਆਂ ਦੀਆਂ ਖ਼ਬਰਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਇਕ ਖ਼ਬਰ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਗ੍ਰੈਨਵਿਲ ਅਤੇ ਪੇਂਡਰ ਸਟ੍ਰੀਟ ‘ਤੇ ਸਟਾਰਬਕਸ ਦੇ ਬਾਹਰ ਤੋਂ ਸਾਹਮਣੇ ਆ ਰਹੀਂ ਹੈ। ਜਿਥੇ ਕਿ ਇਕ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ 32 ਸਾਲਾ ਪੰਜਾਬੀ ਨੌਜਵਾਨ ਇੰਦਰਦੀਪ ਸਿੰਘ ਗੋਸਲ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਨੂੰ ਸ਼ਹਿਰ ਦੇ ਡਾਊਨਟਾਊਨ ਕੋਰ ਵਿਚ ਕਾਫੀ ਸ਼ਾਪ ਦੇ ਬਾਹਰ 2 ਵਿਅਕਤੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਦੇ ਬਾਅਦ ਛੂਰੇਬਾਜ਼ੀ ਦੀ ਘਟਨਾ ਵਾਪਰੀ।