Home » ਬ੍ਰਿਟਿਸ਼ ਕੋਲੰਬੀਆ ਦੀ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ…
Home Page News • India • World • World News

ਬ੍ਰਿਟਿਸ਼ ਕੋਲੰਬੀਆ ਦੀ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ…

Spread the news

ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ਦੇ ਬਰਨਬੀ ਕੈਂਪਸ ਵਿਚ ਲੱਗੇ ਮਹਾਤਮਾ ਗਾਂਧੀ ਦੇ ਪਿੱਤਲ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਮਹਾਤਮਾ ਗਾਂਧੀ ਦੇ ਪਿੱਤਲ ਦੇ ਬਣੇ ਬੁੱਤ ਦਾ ਸਿਰ ਵੱਢ ਦਿੱਤਾ ਗਿਆ ਹੈ। ਇਸ ਘਟਨਾ ਵਿਚ ਮਹਾਤਮਾ ਗਾਂਧੀ ਦੇ ਪਿੱਤਲ ਦੇ ਬਣੇ ਬੁੱਤ ਦਾ ਸਿਰ ਵੱਢ ਕੇ ਚੋਰੀ ਕੀਤਾ ਗਿਆ ਹੈ।

ਆਰਸੀਐਮਪੀ ਅਨੁਸਾਰ ਉਨ੍ਹਾਂ ਨੂੰ ਸੋਮਵਾਰ ਰਾਤੀਂ 8.30 ਵਜੇ ਇਸ ਭੰਨਤੋੜ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਕਾਂਸਟੇਬਲ ਮਾਈਕ ਕੈਲੈਂਜ ਨੇ ਕਿਹਾ, ਇੱਦਾਂ ਲੱਗਦਾ ਹੈ ਕਿ ਕਿਸੇ ਨੇ ਪਾਵਰ ਟੂਲਜ਼ ਦਾ ਇਸਤੇਮਾਲ ਕਰਕੇ ਇਸ ਬੁੱਤ ਦਾ ਸਿਰ ਲਾਹਿਆ ਹੈ। ਉਨ੍ਹਾਂ ਕਿਹਾ ਕਿ ਜਾਂਚਕਰਤਾਵਾਂ ਨੂੰ ਅਜੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਨ੍ਹੀਂ ਲੱਗਾ ਹੈ ਅਤੇ ਫਿਲਹਾਲ ਸ਼ੱਕੀਆਂ ਦੀ ਪਛਾਣ ਨਹੀਂ ਕੀਤੀ ਗਈ ਹੈ।

ਵੈਨਕੂਵਰ ਵਿਚ ਭਾਰਤੀ ਕਾਂਸੁਲੇਟ ਜਨਰਲ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ।