Home » ਕ੍ਰਾਈਸਚਰ ਦੇ ਇੱਕ ਸ਼ਾਪਿੰਗ ਮਾਲ ਵਿੱਚ ਲੁਟੇਰੇ ਨੇ ਦਿਨ-ਦਿਹਾੜੇ ਲੁੱਟੇ ਹਜਾਰਾਂ ਡਾਲਰਾਂ…
Home Page News • New Zealand Local News • NewZealand

ਕ੍ਰਾਈਸਚਰ ਦੇ ਇੱਕ ਸ਼ਾਪਿੰਗ ਮਾਲ ਵਿੱਚ ਲੁਟੇਰੇ ਨੇ ਦਿਨ-ਦਿਹਾੜੇ ਲੁੱਟੇ ਹਜਾਰਾਂ ਡਾਲਰਾਂ…

Spread the news

ਆਕਲੈਂਡ (ਬਲਜਿੰਦਰ ਸਿੰਘ) – ਬੀਤੇ ਕੱਲ੍ਹ ਦੁਪਹਿਰ 2.30 ਵਜੇ ਦੇ ਕਰੀਬ ਕ੍ਰਾਈਸਚਰਚ ਦੇ ਰਿਕਾਰਟਨ ‘ਚ ਇੱਕ ਸ਼ਾਪਿੰਗ ਮਾਲ ਵਿੱਚ ਹਥਿਆਰਬੰਦ ਲੁਟੇਰਾ ਵੱਲੋਂ ਛੁਰਾ ਲੈਕੇ ਇੱਕ ਕਰੰਸੀ ਐਕਸਚੈਂਜ ਸ਼ਾਪ ਨੂੰ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਲੁਟੇਰੇ ਵੱਲੋਂ ਮੌਕੇ ‘ਤੇ ਮੌਜੂਦ ਸਟਾਫ ਨੂੰ ਛੁਰਾ ਦਿਖਾਅ ਕੇ ਨਕਦੀ ਦੀ ਮੰਗ ਕੀਤੀ। ਕਰਮਚਾਰੀਆਂ ਅਨੁਸਾਰ ਇਹ ਲੁਟੇਰਾ ਹਜਾਰਾਂ ਡਾਲਰ ਦੀ ਆਸਟ੍ਰੇਲੀਆਈ ਤੇ ਨਿਊਜੀਲੈਂਡ ਦੀ ਕਰੰਸੀ ਜਾਂਦਾ ਲੁੱਟ ਕੇ ਲੈ ਗਿਆ।
ਪੁਲਿਸ ਨੇ ਕ੍ਰਾਈਸਚਰਚ ਵਾਸੀਆਂ ਤੋਂ ਇਸ ਨੌਜਵਾਨ ਦੀ ਸ਼ਨਾਖਤ ਸਬੰਧੀ ਮੱਦਦ ਮੰਗੀ ਹੈ ਤੇ ਕਿਸੇ ਕੋਲ ਵੀ ਇਸ ਵਿਅਕਤੀ ਸਬੰਧੀ ਜਾਣਕਾਰੀ ਹੋਵੇ ਤਾ ਉਸ ਨੂੰ ਪੁਲਿਸ ਨਾਲ ਸੰਪਰਕ ਕਰਨ ਵਾਰੇ ਕਿਹਾ ਗਿਆ ਹੈ।