Home » ਆਕਲੈਂਡ ਦੇ ਮੋਟਰਵੇਅ ‘ਤੇ ਮੋਟਰਸਾਈਕਲ ਸਵਾਰ ਦੀ ਹਾਦਸੇ ਵਿੱਚ ਹੋਈ ਮੌਤ…
Home Page News New Zealand Local News NewZealand

ਆਕਲੈਂਡ ਦੇ ਮੋਟਰਵੇਅ ‘ਤੇ ਮੋਟਰਸਾਈਕਲ ਸਵਾਰ ਦੀ ਹਾਦਸੇ ਵਿੱਚ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਨਾਰਥਵੈਸਟਰਨ ਮੋਟਰਵੇਅ ‘ਤੇ ਬੀਤੀ ਰਾਤ ਇੱਕ ਮੋਟਰਸਾਈਕਲ ਸਵਾਰ ਦੀ ਹਾਦਸੇ ਦੌਰਾਨ ਮੌਤ ਹੋ ਗਈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੂੰ ਰਾਤ 10.25 ਵਜੇ ਦੇ ਕਰੀਬ ਮੈਸੀ ਵਿੱਚ ਸਿੰਗਲ-ਵਾਹਨ ਹਾਦਸੇ ਦਾ ਬਾਰੇ ਸੂਚਨਾ ਮਿਲੀ ਸੀ ਇਹ ਹਾਦਸਾ ਲਿੰਕਨ ਰੋਡ ਨੇੜੇ ਮੋਟਰਵੇਅ ‘ਤੇ ਹੋਇਆ ਸੀ।ਪੁਲਿਸ ਦੇ ਬੁਲਾਰੇ ਨੇ ਕਿਹਾ, “ਐਮਰਜੈਂਸੀ ਸੇਵਾਵਾਂ ਦੇ ਯਤਨਾਂ ਦੇ ਬਾਵਜੂਦ ਵੀ ਉਹ ਹਾਦਸੇ ਵਿੱਚ ਜ਼ਖਮੀ ਵਿਅਕਤੀ ਨੂੰ ਬਚਾ ਨਹੀ ਸਕੇ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।