Home » ਮਹੀਨੇ ਵਿੱਚ ਦੂਜੀ ਵਾਰ ਲੁੱਟਿਆ ਚੋਰਾਂ ਨੇ ਕ੍ਰਾਈਸਟਚਰਚ ਦਾ ਇੱਕ ਸਟੋਰ…
Home Page News New Zealand Local News NewZealand

ਮਹੀਨੇ ਵਿੱਚ ਦੂਜੀ ਵਾਰ ਲੁੱਟਿਆ ਚੋਰਾਂ ਨੇ ਕ੍ਰਾਈਸਟਚਰਚ ਦਾ ਇੱਕ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਿੱਚ ਆਏ ਦਿਨ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਆਮ ਲੋਕਾਂ ਅਤੇ ਕਾਰੋਬਾਰੀ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ।ਚੋਰਾਂ ਵੱਲੋਂ ਬਿਨਾਂ ਕਿਸੇ ਡਰ ਦੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਤਾਜੀ ਘਟਨਾ ਕ੍ਰਾਈਸਟਚਰਚ ਤੋ ਹੈ ਜਿੱਥੇ ਇੱਕ ਦੁਕਾਨ ਨੂੰ ਮਹੀਨੇ ਵਿੱਚ ਦੂਜੀ ਵਾਰ ਨਿਸ਼ਾਨਾ ਬਣਾਇਆਂ ਗਿਆ ਹੈ।ਸਵੇਰੇ 6.30 ਵਜੇ ਵਾਪਰੀ ਇਸ ਘਟਨਾ ਵਿੱਚ ਦੁਕਾਨ ‘ਚ ਦਾਖਲ ਹੋਏ ਚਾਰ ਚੋਰਾਂ ਵੱਲੋਂ ਸਟੋਰ ਤੇ ਭਾਰੀ ਨੁਕਸਾਨ ਕੀਤਾ ਗਿਆ ਹੈ।ਇਸ ਤੋ ਪਹਿਲਾ 27 ਮਾਰਚ ਨੂੰ ਵੀ $10,000 ਤੋਂ ਵੱਧ ਮੁੱਲ ਦੇ ਉਤਪਾਦ ਇਸ ਦੁਕਾਨ ਤੋ ਚੋਰੀ ਕੀਤੇ ਗਏ ਸਨ।