Home » ਕੈਨੇਡਾ ਤੋਂ ਪਰਤੇ ਨੌਜਵਾਨ ਦੀ ਹਸਪਤਾਲ ‘ਚ ਹੋਈ ਮੌਤ…
Home Page News India India News

ਕੈਨੇਡਾ ਤੋਂ ਪਰਤੇ ਨੌਜਵਾਨ ਦੀ ਹਸਪਤਾਲ ‘ਚ ਹੋਈ ਮੌਤ…

Spread the news

ਕੈਨੇਡਾ ਤੋਂ ਪਰਤੇ ਨੌਜਵਾਨ ਦੀ ਸਿਵਲ ਹਸਪਤਾਲ ਵਿਖੇ ਆਪ੍ਰੇਸ਼ਨ ਦੌਰਾਨ ਮੌਤ ਹੋ ਗਈ। ਮਿ੍ਤਕ ਦੀ ਪਛਾਣ 23 ਸਾਲਾ ਸੁਖਮਨਦੀਪ ਸਿੰਘ ਪੁੱਤਰ ਰਣਦੀਪ ਸਿੰਘ ਵਾਸੀ ਗਲੀ ਨੰਬਰ 1 ਭਗਤ ਸਿੰਘ ਨਗਰ ਡੇਰਾਬੱਸੀ ਦੇ ਰੂਪ ‘ਚ ਹੋਈ ਹੈ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ‘ਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ ਜਿਨ੍ਹਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ।ਮਿ੍ਤਕ ਦੇ ਪਿਤਾ ਰਣਦੀਪ ਸਿੰਘ ਪੰਜਾਬ ਪੁਲਿਸ ‘ਚ ਹੌਲਦਾਰ ਹਨ, ਜੋ ਮੁਹਾਲੀ ਵਿਖੇ ਤਾਇਨਾਤ ਹਨ। ਰਣਦੀਪ ਸਿੰਘ ਨੇ ਦੱਸਿਆ ਕਿ ਉਸਦਾ ਇਹ ਇਕਲੌਤਾ ਲੜਕਾ ਸੀ ਜੋ ਪੰਜ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਜਿਥੇ ਹਾਲੇ ਉਸ ਨੇ ਪੱਕਾ ਹੋਣ ਲਈ ਪੇਪਰ ਲਾਏ ਸੀ। ਦੋ ਮਹੀਨੇ ਪਹਿਲਾਂ ਉਸਦੀ ਦਾਦੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਵਾਪਸ ਆ ਗਿਆ ਸੀ। ਉਸਦੀ ਨੱਕ ਦੀ ਹੱਡੀ ਵਧੀ ਹੋਈ ਸੀ ਜਿਸਦੇ ਆਪ੍ਰੇਸ਼ਨ ਲਈ ਉਸਨੇ ਸਿਵਲ ਹਸਪਤਾਲ ਡੇਰਾਬੱਸੀ ਤੋਂ ਆਪ੍ਰੇਸ਼ਨ ਕਰਾਉਣ ਲਈ ਅੱਜ ਦਾ ਸਮਾਂ ਲਿਆ ਹੋਇਆ ਸੀ। ਵੀਰਵਾਰ ਨੂੰ ਸਵਾ ਗਿਆਰਾਂ ਵਜੇ ਉਸ ਨੂੰ ਆਪ੍ਰੇਸ਼ਨ ਲਈ ਅੰਦਰ ਲਿਜਾਇਆ ਗਿਆ ਸੀ ਜਿਥੋਂ ਆਪ੍ਰੇਸ਼ਨ ਖ਼ਤਮ ਹੋਣ ਮਗਰੋਂ ਡਾਕਟਰ ਦੋ ਘੰਟੇ ਬਾਅਦ ਸਵਾ ਇਕ ਵਜੇ ਉਸ ਨੂੰ ਬਾਹਰ ਲੈ ਕੇ ਆਏ। ਆਪ੍ਰੇਸ਼ਨ ਥੀਏਟਰ ਤੋਂ ਬਾਹਰ ਲਿਆਉਣ ਦੇ 20 ਮਿੰਟ ਬਾਅਦ ਉਸਦੀ ਤਬੀਅਤ ਵਿਗੜ ਗਈ ਜਿਸ ਨੂੰ ਮੁੜ ਤੋਂ ਡਾਕਟਰ ਅੰਦਰ ਲੈ ਗਏ। ਉਸਦੀ ਹਾਲਤ ਸਥਿਰ ਨਾ ਹੋਣ ‘ਤੇ ਉਸ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਜਿਸ ਦੌਰਾਨ ਰਸਤੇ ‘ਚ ਹੀ ਉਸਦੀ ਮੌਤ ਹੋ ਗਈ। ਮਿ੍ਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸਦਾ ਮੁੰਡਾ ਬਿਲਕੁਲ ਠੀਕ ਸੀ ਡਾਕਟਰਾਂ ਨੇ ਆਪ੍ਰੇਸ਼ਨ ਦੌਰਾਨ ਲਾਪਰਵਾਹੀ ਵਰਤੀ ਹੈ ਜਿਸ ਕਾਰਨ ਉਸਦੀ ਮੌਤ ਹੋਈ ਹੈ।