Home » ਪੁਲਿਸ ਦੀ ਕਾਰ ਤੇ ਗੋਲੀ ਚਲਾਉਣ ਵਾਲੇ ਚੜੇ ਪੁਲਿਸ ਅੜਿੱਕੇ…
Home Page News New Zealand Local News NewZealand

ਪੁਲਿਸ ਦੀ ਕਾਰ ਤੇ ਗੋਲੀ ਚਲਾਉਣ ਵਾਲੇ ਚੜੇ ਪੁਲਿਸ ਅੜਿੱਕੇ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਇਸ ਮਹੀਨੇ ਦੇ ਸ਼ੁਰੂ ਵਿੱਚ ਬੇ ਆਫ ਪਲੈਂਟੀ ਵਿੱਚ ਇੱਕ ਪੁਲਿਸ ਕਾਰ ਨੂੰ ਗੋਲੀ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਘਟਨਾ ਸ਼ਨੀਵਾਰ, 6 ਮਈ ਨੂੰ ਟੇ ਟੇਕੋ ਵਿੱਚ ਵਾਪਰੀ।
ਡਿਟੈਕਟਿਵ ਸੀਨੀਅਰ ਸਾਰਜੈਂਟ ਪਾਲ ਵਿਲਸਨ ਨੇ ਅੱਜ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਹੋਰ ਗ੍ਰਿਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਕਿ ਅਸੀ ਸਾਡੀ ਜਾਂਚ ਜਾਰੀ ਹੈ।31 ਅਤੇ 27 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਨੂੰ ਕੱਲ੍ਹ ਕਾਵੇਰੌ ਅਤੇ ਟੇ ਟੇਕੋ ਵਿੱਚ ਸਰਚ ਵਾਰੰਟ ਦੌਰਾਨ ਕਾਬੂ ਕੀਤਾ ਗਿਆ ਸੀ।