Home » ਕ੍ਰਾਈਸਟਚਰਚ ਦੇ ਹੇਗਲੇ ਪਾਰਕ ਵਿੱਚ ਵਾਪਰੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ…
Home Page News • New Zealand Local News • NewZealand

ਕ੍ਰਾਈਸਟਚਰਚ ਦੇ ਹੇਗਲੇ ਪਾਰਕ ਵਿੱਚ ਵਾਪਰੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕ੍ਰਾਈਸਟਚਰਚ ਦੇ ਹੇਗਲੇ ਪਾਰਕ ਵਿੱਚ ਵਾਪਰੀ ਇੱਕ “ਗੰਭੀਰ ਘਟਨਾ” ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9.50 ਵਜੇ ਦੇ ਕਰੀਬ ਘਟਨਾ ਸਬੰਧੀ ਸੂਚਨਾ ਮਿਲੀ ਸੀ।ਮੰਨਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਵਿਅਕਤੀ ਪਾਰਕ ਵਿੱਚ ਕੰਮ ਕਰ ਰਿਹਾ ਸੀ।ਪੁਲਿਸ ਦੇ ਬੁਲਾਰੇ ਨੇ ਕਿਹਾ, “ਇਸ ਮੌਕੇ ਅਸੀਂ ਹੋਰ ਕੋਈ ਟਿੱਪਣੀ ਕਰਨ ਤੋਂ ਅਸਮਰੱਥ ਹਾਂ।ਘਟਨਾ ਸਬੰਧੀ ਹੋਰ ਜਾਣਕਾਰੀ ਉੱਪਲਬੱਧ ਹੋਣ ਤੇ ਸਾਂਝੀ ਕੀਤੀ ਜਾਵੇਗੀ।