ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਓੁਟਾਰਾ ਵਿੱਚ ਅੱਜ ਤੜਕੇ ਸਵੇਰੇ ਚੋਰਾਂ ਵੱਲੋਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ।
ਚੋਰਾਂ ਵੱਲੋਂ ਇੱਕ ਕਾਰ ਦੀ ਵਰਤੋਂ ਕਰ ਦੁਕਾਨ ਦੇ ਮੁੱਖ ਦਰਵਾਜ਼ੇ ਨੂੰ ਭੰਨਿਆਂ ਗਿਆਂ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਵੇਰੇ 5 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ ਅਤੇ ਉਹਨਾਂ ਨੇ ਕਿਹਾ ਕਿ ਅਪਰਾਧੀਆਂ ਦਾ ਪਤਾ ਲਗਾਉਣ ਲਈ ਸਾਡੀ ਟੀਮ ਕੰਮ ਕਰ ਰਹੀ ਹੈ।ਉਹਨਾਂ ਕਿਹਾ ਕਿ ਚੋਰਾਂ ਵੱਲੋਂ ਦੁਕਾਨ ਤੋ ਕੀ ਕੁੱਝ ਚੋਰੀ ਕੀਤਾ ਗਿਆ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਤੜਕੇ ਸਵੇਰ ਓੁਟਾਰਾ ‘ਚ ਚੋਰਾਂ ਨੇ ਭੰਨੀ ਦੁਕਾਨ,ਪੁਲਿਸ ਵੱਲੋਂ ਜਾਂਚ ਜਾਰੀ…
