Home » ਡੁਨੇਡਿਨ ‘ਚ ਲਿਕਰ ਸਟੋਰ ‘ਤੇ ਲੁੱਟ ਦੀ ਵਾਰਦਾਤ ਕਰ ਭੱਜੇ ਲੁਟੇਰਿਆਂ ਦੀ ਕਾਰ ਹੋਈ ਹਾਦਸਾਗ੍ਰਸਤ,ਇੱਕ ਦੀ ਮੌਤ ਤਿੰਨ ਜ਼ਖਮੀ…
Home Page News • New Zealand Local News • NewZealand

ਡੁਨੇਡਿਨ ‘ਚ ਲਿਕਰ ਸਟੋਰ ‘ਤੇ ਲੁੱਟ ਦੀ ਵਾਰਦਾਤ ਕਰ ਭੱਜੇ ਲੁਟੇਰਿਆਂ ਦੀ ਕਾਰ ਹੋਈ ਹਾਦਸਾਗ੍ਰਸਤ,ਇੱਕ ਦੀ ਮੌਤ ਤਿੰਨ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੇ ਡੁਨੇਡਿਨ ਵਿੱਚ ਅੱਜ ਤੜਕੇ ਸਵੇਰ ਹਿਲਸਾਈਡ ਰੋਡ ‘ਤੇ ਸਥਿਤ ਲਿਕਰ ਸਟੋਰ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਭੱਜੇ ਚੋਰਾਂ ਦੀ ਇੱਕ ਤੇਜ ਰਫਤਾਰ ਕਾਰ ਦੇ ਸੰਤੁਲਨ ਵਿਗੜਨ ਕਾਰਨ ਹਾਦਸਾਗ੍ਰਸਤ ਹੋ ਜਾਣ ਦੀ ਖਬਰ ਹੈ।ਇਸ ਹਾਦਸੇ ਵਿੱਚ ਕਾਰ ਡਰਾਇਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ 2 ਹੋਰ ਗੰਭੀਰ ਜਖਮੀ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਨੂੰ ਦਰਮਿਆਨੀਆਂ ਸੱਟਾਂ ਵੀ ਲੱਗੀਆਂ ਹਨ।ਪੁਲਿਸ ਵੱਲੋਂ ਮਾਮਲੇ ਦੀ ਕ੍ਰਿਮਿਨਲ ਇਨਵੈਸਟਿਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ।