Home » ਆਸਟ੍ਰੇਲੀਆ ‘ਚ ਰੋਪੜ ਦੀ ਅੱਠ ਸਾਲਾ ਬੱਚੀ ਨੇ ਫ਼ਤਿਹ ਕੀਤੀ ਸਭ ਤੋਂ ਉੱਚੀ ਚੋਟੀ…
Home Page News India NewZealand World World News

ਆਸਟ੍ਰੇਲੀਆ ‘ਚ ਰੋਪੜ ਦੀ ਅੱਠ ਸਾਲਾ ਬੱਚੀ ਨੇ ਫ਼ਤਿਹ ਕੀਤੀ ਸਭ ਤੋਂ ਉੱਚੀ ਚੋਟੀ…

Spread the news

ਪੰਜਾਬ ਦੇ ਰੋਪੜ ਦੀ ਰਹਿਣ ਵਾਲੀ ਅੱਠ ਸਾਲਾ ਸਾਨਵੀ ਸੂਦ ਨੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ (2,228 ਮੀਟਰ) Mount Kosciuszko ‘ਤੇ ਸਫਲਤਾਪੂਰਨ ਚੜ੍ਹਾਈ ਕੀਤੀ ਹੈ। ਉਹ ਆਪਣੇ ਪਿਤਾ ਦੀਪਕ ਸੂਦ ਨਾਲ ਸ਼ੁੱਕਰਵਾਰ ਨੂੰ Mount Kosciuszko ਦੇ ਸਿਖਰ ‘ਤੇ ਪਹੁੰਚ ਗਈ ਸੀ।

ਦੀਪਕ ਸੂਦ ਦਾ ਕਹਿਣਾ ਹੈ ਕਿ Mount Kosciuszko ਦੇ ਸਿਖਰ ‘ਤੇ ਪਹੁੰਚਣ ਵਿੱਚ ਖ਼ਰਾਬ ਮੌਸਮ ਨੇ ਬਹੁਤ ਜ਼ਿਆਦਾ ਔਕੜਾਂ ਖੜੀਆਂ ਕੀਤੀਆਂ।

ਲਗਾਤਾਰ ਹੁੰਦੀ ਬਰਫ਼ਬਾਰੀ ਨਾਲ ਤਾਪਮਾਨ – 12 ਡਿਗਰੀ ਸੈਲਸੀਅਸ ‘ਤੇ ਆ ਗਿਆ ਸੀ ਅਤੇ ਰਸਤਾ 10 ਫੁੱਟ ਉੱਚੀ ਬਰਫ਼ ਨਾਲ ਢਕਿਆ ਹੋਇਆ ਸੀ।

ਇਸ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਸਾਨਵੀ ਨੇ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ Mount Kilimanjaro (5,895 ਮੀਟਰ), ਜੋ ਕਿ ਤਨਜ਼ਾਨੀਆ ਵਿੱਚ ਹੈ, ‘ਤੇ ਫ਼ਤਿਹ ਪਾਈ ਸੀ।

ਸਾਨਵੀ ਪਿਛਲੇ ਸਾਲ ਹੀ ਜੂਨ ਵਿੱਚ ਮਾਊਂਟ ਐਵਰੈਸਟ ਦੇ ਬੇਸ ਕੈਂਪ (5,364 ਮੀਟਰ) ‘ਤੇ ਪਹੁੰਚਣ ਵਾਲੀ ਭਾਰਤ ਦੀ ਸਭ ਤੋਂ ਛੋਟੀ ਉਮਰ ਕੁੜੀ ਬਣ ਗਈ ਸੀ।