Home » ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫਤ ਵਿੱਚ 25ਵਾਂ ਸ਼ਹੀਦੀ ਖੇਡ ਮੇਲਾ ਹੋਇਆਂ ਸ਼ੁਰੂ…
Home Page News • India • India Sports • NewZealand • Sports • Sports • World News • World Sports

ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫਤ ਵਿੱਚ 25ਵਾਂ ਸ਼ਹੀਦੀ ਖੇਡ ਮੇਲਾ ਹੋਇਆਂ ਸ਼ੁਰੂ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫਤ ਵਿਖੇ 25ਵਾਂ ਸ਼ਹੀਦੀ ਖੇਡ ਮੇਲਾ ਪੂਰੇ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਚੁੱਕਾ ਹੈ। ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਪਾਵਨ ਅਰਦਾਸ ਨਾਲ ਸ਼ੁਰੂ ਹੋਏ ਇਸ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਜੁੜਨੀਆਂ ਸ਼ੁਰੂ ਹੋ ਗਈਆਂ ਹਨ।ਜਿਕਰਯੋਗ ਹੈ ਕਿ ਹਰ ਸਾਲ ਜੂਨ ਮਹੀਨੇ ਹੋਣ ਵਾਲੇ ਇਸ ਸ਼ਹੀਦੀ ਖੇਡ ਮੇਲੇ ‘ਤੇ ਦੇਸ ਵਿਦੇਸ਼ ਤੋ ਕਈ ਹਜ਼ਾਰਾ ਦੀ ਗਿਣਤੀ ਵਿੱਚ ਸੰਗਤ ਪੁੱਜਦੀ ਹੈ।ਨਿਊਜ਼ੀਲੈਂਡ ਤੋ ਵੀ ਵੱਡੀ ਤਦਾਦ ਵਿੱਚ ਖਿਡਾਰੀ,ਸੰਗਤ ਅਤੇ ਮੀਡੀਆਂ ਵਾਲੇ ਸੱਜਣ ਹਰ ਸਾਲ ਖੇਡਾਂ ਵਿੱਚ ਆਪਣੀ ਸ਼ਮੂਲੀਅਤ ਕਰਦੇ ਹਨ।ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਇਸ ਵਾਰ ਵੀ ਕਈ ਖੇਡ ਕਲੱਬਾਂ ਇਸ ਖੇਡ ਮੇਲੇ ਵਿੱਚ ਪਹੁੰਚੀਆਂ ਹੋਈਆਂ ਹਨ।