Home » ਗੁਰਦੁਆਰਾ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਮਨਾਇਆਂ ਗਿਆ ਸਿੱਧੂ ਮੂਸੇਵਾਲਾ ਦਾ ਜਨਮ ਦਿਨ…
Home Page News • India • New Zealand Local News • NewZealand

ਗੁਰਦੁਆਰਾ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਮਨਾਇਆਂ ਗਿਆ ਸਿੱਧੂ ਮੂਸੇਵਾਲਾ ਦਾ ਜਨਮ ਦਿਨ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਮੌਕੇ ਨਿਊਜ਼ੀਲੈਂਡ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਪਾਪਾਟੋਏਟੋਏ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਪ੍ਰਦੇਸੀ ਫੋਰਸ ਵੱਲੋਂ ਸਹਿਜ ਪਾਠ ਅਤੇ ਦਸਤਾਰ ਕੈਂਪ ਲਗਵਾਇਆਂ ਗਿਆ।ਗੁਰਦੁਆਰਾ ਸਾਹਿਬ ਵਿੱਚ ਰੱਖੇ ਸਮਾਗਮ ਵਿੱਚ ਕੀਰਤਨੀ ਜਥੇ ਵੱਲੋਂ ਕੀਰਤਨ ਰਾਹੀ ਹਾਜ਼ਰੀ ਲਗਵਾਈ ਗਈ।ਗੁਰਦੁਆਰਾ ਸਾਹਿਬ ਬਾਹਰ ਲਗਾਏ ਗਏ ਦਸਤਾਰ ਕੈਂਪ ‘ਚ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਆਪਣੇ ਸਿਰਾਂ ਤੇ ਦਸਤਾਰ ਸਜਾਈ ਗਈ।ਇਸ ਮੌਕੇ ਗੁਰੂ ਘਰ ਵਿੱਚ ਕਿਤਾਬਾਂ ਦਾ ਸਟਾਲ ਵੀ ਲਗਾਇਆਂ ਗਿਆ ਗੁਰਦੁਆਰਾ ਸਾਹਿਬ ਪਹੁੰਚੀ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।