Home » ਆਕਲੈਂਡ ਦੇ ਮੋਟਰਵੇਅ ‘ਤੇ ਸਵੇਰੇ-ਸਵੇਰੇ ਲੱਗੀ ਕਾਰ ਨੂੰ ਅੱਗ…
Home Page News New Zealand Local News NewZealand

ਆਕਲੈਂਡ ਦੇ ਮੋਟਰਵੇਅ ‘ਤੇ ਸਵੇਰੇ-ਸਵੇਰੇ ਲੱਗੀ ਕਾਰ ਨੂੰ ਅੱਗ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਦੱਖਣ-ਪੱਛਮੀ ਮੋਟਰਵੇਅ ‘ਤੇ ਅੱਜ ਸਵੇਰ ਇੱਕ ਕਾਰ ਨੂੰ ਅੱਗ ਲੱਗ ਜਾਣ ਕਾਰਨ ਕੰਮ ਕਾਰ ‘ਤੇ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਕਿ ਮੋਟਰਵੇਅ ‘ਤੇ ਕਾਰ ਨੂੰ ਅੱਗ ਲੱਗਣ ਕਾਰਨ ਟ੍ਰੈਫਿਕ ਜਾਮ ਹੋ ਗਿਆ ਅਤੇ ਲੰਬੀਆਂ ਲਾਇਨਾਂ ਲੱਗ ਗਈਆਂ।ਕਾਰ ਨੂੰ ਅੱਗ SH20 ‘ਤੇ ਸਵੇਰੇ 6.15 ਵਜੇ ਦੇ ਕਰੀਬ ਲੱਗੀ।ਇੱਕ ਫਾਇਰ ਅਤੇ ਐਮਰਜੈਂਸੀ NZ ਸ਼ਿਫਟ ਮੈਨੇਜਰ ਨੇ ਕਿਹਾ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਅਤੇ ਉਹਨਾਂ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ।