ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਚੀਨ ਦੀ ਇੱਕ ਕੰਪਨੀ ਜੋ ਕਿ ਝੇਜਿਆਂਗ ਸੂਬੇ ‘ਚ ਹੈ ਨੇ 9 ਜੂਨ ਨੂੰ ਇਸ ਕੰਪਨੀ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਜੇਕਰ ਇੱਥੇ ਕੰਮ ਕਰਦੇ ਮੁਲਾਜ਼ਮਾਂ ਦਾ ਵਿਆਹ ਤੋਂ ਇਲਾਵਾ ਕਿਸੇ ਹੋਰ ਔਰਤ ਹੋਰ ਸਬੰਧ ਪਾਇਆ ਗਿਆ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ।ਕੰਪਨੀ ਦਾ ਇਹ ਅਜੀਬ ਹੁਕਮ ਹਰ ਕਿਸੇ ‘ਤੇ ਲਾਗੂ ਹੋਵੇਗਾ। ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਸੰਸਥਾ ਦੇ ਅੰਦਰੂਨੀ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਬਣਾਇਆ ਗਿਆ ਨਿਯਮ ਹੈ। ਕਾਰਪੋਰੇਟ ਕਲਚਰ ਵਿੱਚ ਕਰਮਚਾਰੀ ਦਾ ਪਰਿਵਾਰ ਪ੍ਰਤੀ ਵਫ਼ਾਦਾਰ ਹੋਣਾ, ਪਤੀ-ਪਤਨੀ ਵਿਚਕਾਰ ਪਿਆਰ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖਦੇ ਹੋਏ ਕੰਮ ‘ਤੇ ਧਿਆਨ ਦੇਣਾ ਜ਼ਰੂਰੀ ਹੈ।
ਕੰਪਨੀ ਨੇ ਉਨ੍ਹਾਂ ਕਰਮਚਾਰੀਆਂ ਦੇ ਬਾਹਰਲੇ ਸਬੰਧਾਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜੋ ਵਿਆਹੇ ਹੋਏ ਹਨ। ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਦੇਖਿਆ ਗਿਆ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਕਰਮਚਾਰੀਆਂ ਨੂੰ 4 ਚੀਜ਼ਾਂ ਦੀ ਮਨਾਹੀ ਹੈ – ਅਨੈਤਿਕ ਸਬੰਧ, ਸਾਥੀ ਤੋਂ ਇਲਾਵਾ ਕੋਈ ਵਿਅਕਤੀ, ਵਿਆਹ ਤੋਂ ਬਾਹਰਲੇ ਸਬੰਧ ਅਤੇ ਤਲਾਕ।
ਕੰਪਨੀ ਦਾ ਕਹਿਣਾ ਹੈ ਕਿ ਸਿਰਫ ਇਕ ਚੰਗਾ ਅਤੇ ਸੁਲਝਿਆ ਕਰਮਚਾਰੀ ਹੀ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕਦਾ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਪਨੀ ਨੇ ਇਹ ਫੈਸਲਾ ਕਿਉਂ ਲਿਆ। V&T Law Firm ਦੇ ਵਕੀਲ ਸ਼ੇਨ ਡੋਂਗ ਦੇ ਅਨੁਸਾਰ, ਕੰਪਨੀ ਕਿਸੇ ਨੂੰ ਸਿਰਫ ਇਸ ਅਧਾਰ ‘ਤੇ ਬਰਖਾਸਤ ਨਹੀਂ ਕਰ ਸਕਦੀ ਕਿ ਉਸ ਦਾ ਕੋਈ ਅਫੇਅਰ ਹੈ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਸ ਨਿਯਮ ਨੂੰ ਮਿਲੀ ਜੂਲੀ ਪ੍ਰਤੀਕਿਰਿਆ ਮਿਲ ਰਹੀ ਹੈ।