Home » ਪਾਪਾਟੋਏਟੋਏ ‘ਚ ਇੱਕ ਵਿਅਕਤੀ ਨੇ ਆਪਣੇ ਘਰ ਨੂੰ ਲਗਾਈ ਅੱਗ…
Home Page News • New Zealand Local News • NewZealand

ਪਾਪਾਟੋਏਟੋਏ ‘ਚ ਇੱਕ ਵਿਅਕਤੀ ਨੇ ਆਪਣੇ ਘਰ ਨੂੰ ਲਗਾਈ ਅੱਗ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਚਾਕੂ ਵਿਖਾ ਮੌਕੇ ਤੋ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਵੱਲੋਂ ਜਲਦ ਹੀ ਗ੍ਰਿਫਤਾਰ ਕਰ ਲਿਆ ਗਿਆ।ਪੁਲਿਸ ਨੂੰ ਸ਼ੁੱਕਰਵਾਰ ਨੂੰ ਸਵੇਰੇ 4:50 ਵਜੇ ਪਾਪਾਟੋਏਟੋਏ ਦੇ ਕਲੇਨਡਨ ਐਵੇਨਿਊ ‘ਤੇ ਘਰ ਨੂੰ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ ਜਿੱਥੇ ਇੱਕ ਵਿਅਕਤੀ ਨੇ ਚਾਕੂ ਦਿਖਾ ਕੇ ਮੌਕੇ ਤੋ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਜਲਦੀ ਹੀ ਘਟਨਾ ਸਥਾਨ ਤੋ ਥੋੜੀ ਦੂਰੀ ਤੋ ਗ੍ਰਿਫਤਾਰ ਕਰ ਲਿਆ ਗਿਆ।ਘਟਨਾ ਸਥਾਨ ‘ਤੇ ਪਹੁੰਚ ਕਈ ਫਾਇਰ ਟਰੱਕਾਂ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ।ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆ ਟੀਮਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।