Home » ਮਲਿਕਾਰਜੁਨ ਖੜਗੇ ਨੇ ਜਰਮਨ ਰਾਜਦੂਤ ਅਤੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ…
Home Page News India India News World

ਮਲਿਕਾਰਜੁਨ ਖੜਗੇ ਨੇ ਜਰਮਨ ਰਾਜਦੂਤ ਅਤੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ…

Spread the news

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਭਾਰਤ ‘ਚ ਜਰਮਨ ਏਕਰਮੈਨ ਅਤੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਬੈਰੀ ਓ’ਫੇਰੇਲ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਇੱਥੇ ਖੜਗੇ ਦੇ ਘਰ 10, ਰਾਜਾਜੀ ਮਾਰਗ ‘ਤੇ ਹੋਈ ਅਤੇ ਦੋਹਾਂ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ ਗਈ। ਖੜਗੇ ਨੇ ਬਾਅਦ ‘ਚ ਇਨ੍ਹਾਂ ਬੈਠਕਾਂ ਦੀਆਂ ਤਸਵੀਰਾਂ ਟਵੀਟ ਕੀਤੀਆਂ। ਉਨ੍ਹਾਂ ਕਿਹਾ ਕਿ ਭਾਰਤ ਜਰਮਨੀ ਨਾਲ ਡਿਪਲੋਮੈਟ ਸੰਬੰਧ ਸਥਾਪਤ ਕਰਨ ਵਾਲੇ ਪਹਿਲੇ ਦੇਸ਼ਾਂ ‘ਚੋਂ ਇਕ ਸੀ। ਉਨ੍ਹਾਂ ਕਿਹਾ,”ਅੱਜ ਜਰਮਨੀ ਦੋ-ਪੱਖੀ ਅਤੇ ਗਲੋਬਲ ਸੰਦਰਭ ‘ਚ ਭਾਰਤ ਦੇ ਸਭ ਤੋਂ ਕੀਮਤੀ ਸਹਿਯੋਗੀਆਂ ‘ਚੋਂ ਇਕ ਹੈ।” ਉਨ੍ਹਾਂ ਟਵੀਟ ਕੀਤਾ,”ਭਾਰਤ ‘ਚ ਜਰਮਨੀ ਦੇ ਰਾਜਦੂਤ ਮਾਨਯੋਗ ਡਾ. ਫਿਲਿਪ ਏਕਰਮੈਨ ਨਾਲ ਮੁਲਾਕਾਤ ਕੀਤੀ ਅਤੇ ਉੱਚ ਪੱਧਰੀ ਭਰੋਸੇ ਅਤੇ ਸਨਮਾਨ ਦਰਮਿਆਨ ਸਾਂਝੀ ਲੋਕਤੰਤਰੀ ਸਿਧਾਂਤਾਂ ‘ਤੇ ਆਧਾਰਤ ਡੂੰਘੀ ਰਣਨੀਤਕ ਸਾਂਝੇਚਾਰੀ ‘ਤੇ ਵਿਚਾਰ-ਵਟਾਂਦਰਾ ਕੀਤਾ।” ਖੜਗੇ ਨੇ ਇਕ ਹੋਰ ਟਵੀਟ ‘ਚ ਕਿਹਾ, ਭਾਰਤ ਅਤੇ ਆਸਟ੍ਰੇਲੀਆ ‘ਚ ਕਈ ਸਮਾਨਤਾਵਾਂ ਹਨ, ਜੋ ਮਜ਼ਬੂਤ ਸਹਿਯੋਗ ਅਤੇ ਬਹੁਆਯਾਮੀ ਸੰਬੰਧਾਂ ਦੀ ਨੀਂਹ ਵਜੋਂ ਕੰਮ ਕਰਦੀਆਂ ਹਨ। ਸਾਡੀ ਰਣਨੀਤਕ ਸਾਂਝੀਦਾਰੀ ਅੱਗੇ ਵਧੀ ਹੈ।” ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ,”ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ, ਮਾਨਯੋਗ ਬੈਰੀ ਓ’ਫੇਰੇਲ ਨੇ ਮੇਰੇ ਨਾਲ ਭੇਟ ਕੀਤੀ ਅਤੇ ਅਸੀਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ।