Home » ਔਰਤਾਂ ਖ਼ਿਲਾਫ਼ ਤਾਲਿਬਾਨ ਦਾ ਇਕ ਹੋਰ ਫਰਮਾਨ, ਬਿਊਟੀ ਸੈਲੂਨਾਂ ‘ਤੇ ਪਾਬੰਦੀ…
Home Page News India World World News

ਔਰਤਾਂ ਖ਼ਿਲਾਫ਼ ਤਾਲਿਬਾਨ ਦਾ ਇਕ ਹੋਰ ਫਰਮਾਨ, ਬਿਊਟੀ ਸੈਲੂਨਾਂ ‘ਤੇ ਪਾਬੰਦੀ…

Spread the news

ਤਾਲਿਬਾਨ ਨੇ ਔਰਤਾਂ ਖ਼ਿਲਾਫ਼ ਇਕ ਹੋਰ ਕਦਮ ਚੁੱਕਦੇ ਹੋਏ ਬਿਊਟੀ ਸੈਲੂਨਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਅਫ਼ਗਾਨ ਔਰਤਾਂ ਅਤੇ ਲੜਕੀਆਂ ਦੇ ਹੱਕਾਂ ਤੇ ਆਜ਼ਾਦੀ ‘ਤੇ ਨਵੀਂ ਪਾਬੰਦੀ ਹੈ। ਇਸ ਤੋਂ ਪਹਿਲਾਂ ਔਰਤਾਂ ਲਈ ਸਿੱਖਿਆ, ਜਨਤਕ ਸਥਾਨਾਂ ਅਤੇ ਜ਼ਿਆਦਾਤਰ ਰੁਜ਼ਗਾਰਾਂ ‘ਤੇ ਪਾਬੰਦੀ ਵਾਲੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਤਾਲਿਬਾਨ ਸਰਕਾਰ ਦੇ ਇਕ ਬੁਲਾਰੇ ਮੁਹੰਮਦ ਸਿਦਿਕ ਅਕਿਫ ਮਹਾਜਰ ਨੇ ਮੰਗਲਵਾਰ ਨੂੰ ਬਸ ਏਨੀ ਕੁ ਹੀ ਜਾਣਕਾਰੀ ਦਿੱਤੀ। ਹੋਰ ਵਧੇਰੇ ਜਾਣਕਾਰੀ ਦੇਣ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਸ ਬੈਨ ਨੂੰ ਲੈ ਕੇ ਵਾਇਰਲ ਇਕ ਚਿੱਠੀ ਨੂੰ ਸੱਚ ਦੱਸਿਆ, ਜਿਸ ਨਾਲ ਸਾਫ਼ ਹੋ ਗਿਆ ਕਿ ਬਿਊਟੀ ਸੈਲੂਨ ‘ਤੇ ਵੀ ਬੈਨ ਲਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੱਤਰ ਵਿੱਚ ਮੰਤਰਾਲੇ ਵੱਲੋਂ 24 ਜੂਨ ਨੂੰ ਜਾਰੀ ਹੁਕਮ ਦਾ ਜ਼ਿਕਰ ਕੀਤਾ ਗਿਆ ਸੀ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਦਾ ਹੁਕਮ ਹੈ ਕਿ ਰਾਜਧਾਨੀ ਕਾਬੁਲ ਸਮੇਤ ਸਾਰੇ ਸੂਬਿਆਂ ਵਿੱਚ ਔਰਤਾਂ ਲਈ ਬਿਊਟੀ ਸੈਲੂਨ ਬੰਦ ਕਰਨ ਲਈ ਇੱਕ ਮਹੀਨੇ ਦਾ ਨੋਟਿਸ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਪੱਤਰ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਪਾਬੰਦੀ ਦਾ ਕਾਰਨ ਵੀ ਪੱਤਰ ਵਿੱਚ ਨਹੀਂ ਦੱਸਿਆ ਗਿਆ। ਕੁਝ ਦਿਨ ਪਹਿਲਾਂ ਤਾਲਿਬਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਅਫ਼ਗਾਨਿਸਤਾਨ ‘ਚ ਔਰਤਾਂ ਦੀ ਜ਼ਿੰਦਗੀ ਦੀ ਬਿਹਤਰੀ ਲਈ ਜ਼ਰੂਰੀ ਕਦਮ ਚੁੱਕੇ ਹਨ ਪਰ ਇਸ ਹੁਕਮ ਨੇ ਉਨ੍ਹਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਦੱਸ ਦੇਈਏ ਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਆਉਣ ਤੋਂ ਬਾਅਦ ਔਰਤਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।