Home » ਨਿਊਜ਼ੀਲੈਂਡ ਪੁਲਿਸ ਨੇ ਨਕਲੀ ਡਾਲਰ ਚਲਾਉਣ ਵਾਲੇ ਕੀਤੇ ਕਾਬੂ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੇ ਨਕਲੀ ਡਾਲਰ ਚਲਾਉਣ ਵਾਲੇ ਕੀਤੇ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ) ਨਿਊਜੀਲੈਂਡ ਦੇ ਰੋਟੋਰੂਆ ਵਿੱਚ ਪੁਲਿਸ ਨੇ ਨਕਲੀ ਡਾਲਰ ਚਲਾਉਣ ਦੇ ਦੋਸ਼ ਹੇਠ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਇਸ ਜੋੜੇ ਕੋਲੋਂ ਨਕਲੀ ਡਾਲਰ ਛਾਪਣ ਵਾਲਾ ਮਸ਼ੀਨ ਵੀ ਬਰਾਮਦ ਕੀਤਾ ਗਈ ਹੈ।ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਇਸ ਸਬੰਧੀ ਇੱਕ 18 ਸਾਲ ਦੇ ਨੌਜਵਾਨ ਅਤੇ 22 ਸਾਲ ਦੀ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ।ਪੁਲਿਸ ਨੇ ਦੱਸਿਆ ਕਿ ਨਕਲੀ ਡਾਲਰ ਮਾਰਕੀਟ ਵਿੱਚ ਚਲਾਉਣ ਦੀ ਸਿਲਸਿਲਾ ਬੀਤੇ ਕੁਝ ਸਮੇਂ ਤੋ ਚੱਲ ਰਿਹਾ ਸੀ ਅਤੇ ਪੁਲਿਸ ਇਹਨਾਂ ਲੋਕਾਂ ਦੀ ਭਾਲ ਕਰ ਰਹੀ ਸੀ।