Home » ਦੱਖਣੀ ਆਕਲੈਂਡ ‘ਚ ਬੰਬੇ ਨਜ਼ਦੀਕ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਬੰਬੇ ਨਜ਼ਦੀਕ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ…

Spread the news


ਆਕਲੈਂਡ(ਬਲਜਿੰਦਰ ਸਿੰਘ)ਦੱਖਣੀ ਆਕਲੈਂਡ ਦੇ ਬੰਬੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੇ ਗੰਭੀਰ ਰੂਪ ‘ਚ ਜ਼ਖਮੀ ਹੋ ਜਾਣ ਦੀ ਖਬਰ ਹੈ।ਪੁਲਿਸ ਦਾ ਕਹਿਣਾ ਹੈ ਕਿ ਬੀਵਰ ਰੋਡ ‘ਤੇ ਹੋਏ ਇੱਕ ਵਾਹਨ ਹਾਦਸੇ ਦੀ ਸੂਚਨਾਂ ਉਹਨਾਂ ਨੂੰ ਸਵੇਰੇ 7.50 ਵਜੇ ਦੇ ਕਰੀਬ ਮਿਲੀ ਸੀ।ਦੱਸਿਆਂ ਜਾ ਰਿਹਾ ਹੈ ਕਿ ਇੱਕ ਵਾਹਨ ਸੜਕ ਤੋਂ ਉਤਰ ਪਾਣੀ ਵਾਲੀ ਟੈਂਕੀ ਨਾਲ ਜਾ ਟਕਰਾਇਆ।ਗੰਭੀਰ ਕਰੈਸ਼ ਯੂਨਿਟ ਦੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ