Home » ਕੈਨੇਡਾ ਦੇ ਬਰੈਂਪਟਨ ‘ਚ ਭਗਵਦ ਗੀਤਾ ਪਾਰਕ ‘ਚ ਸਾਈਨ ਬੋਰਡ ਦੀ ਕੀਤੀ ਭੰਨਤੋੜ…
Home Page News India India News World World News

ਕੈਨੇਡਾ ਦੇ ਬਰੈਂਪਟਨ ‘ਚ ਭਗਵਦ ਗੀਤਾ ਪਾਰਕ ‘ਚ ਸਾਈਨ ਬੋਰਡ ਦੀ ਕੀਤੀ ਭੰਨਤੋੜ…

Spread the news

ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਬਰੈਂਪਟਨ ਵਿੱਚ ਭਗਵਦ ਗੀਤਾ ਪਾਰਕ ਵਿੱਚ ਇੱਕ ਸਾਈਨ ਬੋਰਡ ਦੀ ਭੰਨਤੋੜ ਕੀਤੀ ਗਈ ਹੈ। ਇਸ ਭੰਨਤੋੜ ਲਈ ਖ਼ਾਲਿਸਤਾਨੀਆਂ ਵੱਲ ਸ਼ੱਕ ਜ਼ਾਹਰ ਕੀਤਾ ਗਿਆ ਹੈ।ਸਾਈਨ ਬੋਰਡ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ੍ਰਾਫਿਟੀ ਵੀ ਬਣਾਈ ਗਈ ਸੀ, ਜਿਸ ਦੀ ਭੰਨਤੋੜ ਕੀਤੀ ਗਈ ਸੀ। ਹਾਲਾਂਕਿ ਸਫ਼ਾਈ ਕਰਮਚਾਰੀਆਂ ਨੇ ਤੁਰੰਤ ਤਸਵੀਰ ਹਟਾ ਕੇ ਸਾਈਨ ਬੋਰਡ ਨੂੰ ਉਸ ਦੀ ਅਸਲ ਹਾਲਤ ਵਿੱਚ ਬਹਾਲ ਕਰ ਦਿੱਤਾ।ਇਸ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਹਿੰਦੂ ਮੰਦਰਾਂ ਅਤੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਬਰੈਂਪਟਨ ਸਿਟੀ ਕੌਂਸਲ ਨੇ ਸਾਈਨ ਬੋਰਡ ਦੀ ਭੰਨਤੋੜ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕਾਰਵਾਈ ਨਿੰਦਣਯੋਗ ਹੈ ਅਤੇ ਇਸ ਨੂੰ ਧਾਰਮਿਕ ਭਾਈਚਾਰੇ ‘ਤੇ ਹਮਲਾ ਮੰਨਿਆ ਜਾ ਸਕਦਾ ਹੈ। ਬਰੈਂਪਟਨ ਸਿਟੀ ਅਸਹਿਣਸ਼ੀਲਤਾ ਅਤੇ ਭੇਦਭਾਵ ਦੇ ਖਿਲਾਫ ਇੱਕਜੁੱਟ ਹੈ ਅਤੇ ਅਸੀਂ ਵਿਭਿੰਨਤਾ ਅਤੇ ਸਾਰਿਆਂ ਲਈ ਸਨਮਾਨ ਦੇ ਸਾਡੇ ਮੁੱਲਾਂ ‘ਤੇ ਮਾਣ ਕਰਦੇ ਹੋਏ ਇਸ ਨੂੰ ਬਰਕਰਾਰ ਰੱਖਦੇ ਹਾਂ।ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਇਸ ਬਰਬਰਤਾ ਖਿਲਾਫ ਭਾਰੀ ਰੋਸ ਹੈ। ਅਸੀਂ ਕਿਸੇ ਵੀ ਧਾਰਮਿਕ ਭਾਈਚਾਰੇ ਨੂੰ ਧਮਕਾਉਣ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਤੋਂ ਹੁਣ ਤੱਕ ਕੈਨੇਡਾ ‘ਚ ਹਿੰਦੂ ਮੰਦਰਾਂ ਦੀ ਬੇਅਦਬੀ ਦੀਆਂ 6 ਘਟਨਾਵਾਂ ਵਾਪਰ ਚੁੱਕੀਆਂ ਹਨ। ਸਭ ਤੋਂ ਤਾਜ਼ਾ ਘਟਨਾ ਭਾਰਤ ਮਾਤਾ ਮੰਦਰ ਦੇ ਬਾਹਰ ਭਾਰਤੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੋਸਟਰ ਲਗਾਉਣ ਦੀ ਸੀ।ਬਰੈਂਪਟਨ ਦੇ ਭਗਵਦ ਗੀਤਾ ਪਾਰਕ ਨੂੰ ਪਹਿਲਾਂ ਟਰੋਅਰਜ਼ ਪਾਰਕ ਵਜੋਂ ਜਾਣਿਆ ਜਾਂਦਾ ਸੀ ਅਤੇ ਬਾਅਦ ਵਿੱਚ ਇਸਦਾ ਨਾਮ ਬਦਲ ਦਿੱਤਾ ਗਿਆ ਹੈ। ਪਾਰਕ ਵਿੱਚ ਭਗਵਾਨ ਕ੍ਰਿਸ਼ਨ ਅਤੇ ਅਰਜੁਨ ਦੀਆਂ ਮੂਰਤੀਆਂ ਸਮੇਤ ਹੋਰ ਮੂਰਤੀਆਂ ਸਥਾਪਤ ਕਰਨ ਦੀ ਯੋਜਨਾ ਹੈ।