Home » ਪ੍ਰੇਮਿਕਾ ਨੇ ਮਿਲਣ ਤੋਂ ਕਰ ਦਿੱਤੀ ਨਾਂਹ,ਤੇ ਪ੍ਰੇਮੀ ਨੇ ਮਾਰ ਦਿੱਤੀ ਨਹਿਰ ’ਚ ਛਾਲ ਹੋਈ ਮੌਤ…
Home Page News • India • India News

ਪ੍ਰੇਮਿਕਾ ਨੇ ਮਿਲਣ ਤੋਂ ਕਰ ਦਿੱਤੀ ਨਾਂਹ,ਤੇ ਪ੍ਰੇਮੀ ਨੇ ਮਾਰ ਦਿੱਤੀ ਨਹਿਰ ’ਚ ਛਾਲ ਹੋਈ ਮੌਤ…

Spread the news


ਪ੍ਰੇਮਿਕਾ ਵੱਲੋਂ ਮਿਲਣ ਤੋਂ ਨਾਂਹ ਕਰਨ ਤੇ 19 ਸਾਲਾ ਦੇ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।ਮਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਨੌਜਵਾਨ ਦੀ ਪ੍ਰੇਮਿਕਾ ਉਸ ਨੂੰ ਮਿਲਣਾ ਨਹੀਂ ਚਾਹੁੰਦੀ ਸੀ, ਇਸ ਗੱਲ ਤੋਂ ਪਰੇਸ਼ਾਨ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ।

ਮ੍ਰਿਤਕ ਗੁਰਪ੍ਰੀਤ ਸਿੰਘ ਉਰਫ਼ ਗੋਪੀ (19) ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ। ਉਸ ਨੂੰ ਪਤਾ ਲੱਗਾ ਕਿ ਉਸਦਾ ਬੇਟਾ ਘਰੋਂ ਕਿਤੇ ਚਲਾ ਗਿਆ ਹੈ। ਜਦੋਂ ਉਹ ਵਾਪਸ ਪਰਤਿਆ ਤਾਂ ਪਤਾ ਲੱਗਾ ਕਿ ਉਸਦੇ ਬੇਟੇ ਨੇ ਕਿਸੇ ਲੜਕੀ ਤੋਂ ਤੰਗ ਆ ਕੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਨੂੰ ਬੇਟੇ ਦਾ ਮੋਬਾਈਲ ਤੇ ਵੀਡੀਓ ਦੇ ਦਿੱਤੀ ਹੈ। ਉਧਰ ਥਾਣਾ ਇੰਚਾਰਜ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲੜਕੀ ਨਾਬਾਲਿਗ ਹੈ, ਇਸ ਲਈ ਉਸ ਨੂੰ ਥਾਣੇ ਨਹੀਂ ਬੁਲਾਇਆ ਗਿਆ। ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।