Home » ਆਕਲੈਂਡ ਸ਼ਹਿਰ ‘ਚ ਵਾਪਰੀ ਵੱਡੀ ਘਟਨਾ,ਇੱਕ ਵਿਅਕਤੀ ਨੇ ਚਲਾਈ ਗੋਲੀ ਦੋ ਲੋਕਾਂ ਦੀ ਮੌਤ ਕਈ ਜ਼ਖਮੀ…
Home Page News New Zealand Local News NewZealand

ਆਕਲੈਂਡ ਸ਼ਹਿਰ ‘ਚ ਵਾਪਰੀ ਵੱਡੀ ਘਟਨਾ,ਇੱਕ ਵਿਅਕਤੀ ਨੇ ਚਲਾਈ ਗੋਲੀ ਦੋ ਲੋਕਾਂ ਦੀ ਮੌਤ ਕਈ ਜ਼ਖਮੀ…

Spread the news


ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਸ਼ਹਿਰ ਤੋ ਅੱਜ ਸਵੇਰੇ-ਸਵੇਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੰਦੂਕਧਾਰੀ ਵਾਲੀ ਕੰਮ ਵਾਲੇ ਜਗ੍ਹਾ ਉੱਤੇ ਗੋਲੀਬਾਰੀ ਕੀਤੀ ਗਈ।ਇਸ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ।ਦੱਸਿਆਂ ਜਾ ਰਿਹਾ ਹੈ ਕਿ ਹਮਲਾਵਰ ਦੀ ਵੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ।ਇਹ ਘਟਨਾ ਸਵੇਰੇ 7:20 ਦੀ ਹੈ ਜਦੋ ਬੰਦੂਕਧਾਰੀ ਹਮਲਾਵਰ ਇੱਕ ਉਸਾਰੀ ਅਧੀਨ ਇਮਾਰਤ ਵਿੱਚ ਦਾਖਲ ਹੋਇਆਂ ਅਤੇ ਗੋਲੀਬਾਰੀ ਕੀਤੀ ਗਈ।ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਅਤੇ ਹੋਰ ਐਮਰਜੈਂਸੀ ਸੇਵਾਵਾਂ ਪਹੁੰਚੀਆਂ।ਆਕਲੈਂਡ

ਸਿਟੀ ਵਿੱਚ ਕਈ ਸੜਕਾਂ ਨੂੰ ਬੰਦ ਕੀਤਾ ਗਿਆਂ।ਦੱਸਿਆਂ ਜਾ ਰਿਹਾ ਹੈ ਕਿ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆਂ ਗਿਆਂ ਹੈ।ਇਸ ਘਟਨਾ ਤੋ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਹੌਲ ਹੈ।ਘਟਨਾ ਦੇ ਕਾਰਨਾ ਸਬੰਧੀ ਪੁਲਿਸ ਦੀ ਜਾਂਚ ਚੱਲ ਰਹੀ ਹੈ।