Home » ਪਾਪਾਟੋਏਟੋਏ ‘ਚ ਹਥਿਆਰਾਂ ਨਾਲ ਲੈਸ ਚੋਰਾਂ ਨੇ ਇੱਕ ਘਰ ਵਿੱਚ ਕੀਤੀ ਲੁੱਟ…
Home Page News • New Zealand Local News • NewZealand

ਪਾਪਾਟੋਏਟੋਏ ‘ਚ ਹਥਿਆਰਾਂ ਨਾਲ ਲੈਸ ਚੋਰਾਂ ਨੇ ਇੱਕ ਘਰ ਵਿੱਚ ਕੀਤੀ ਲੁੱਟ…

Spread the news

ਆਕਲੈਂਡ (ਬਲਜਿੰਦਰ ਸਿੰਘ)ਦੱਖਣੀ ਆਕਲੈਂਡ ‘ਚ ਪੰਜਾਬੀਆਂ ਦੇ ਸੰਘਣੀ ਵਸੋ ਵਾਲੇ ਇਲਾਕੇ ਪਾਪਾਟੋਏਟੋਏ ਵਿੱਚ ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਵਿੱਚ ਵੜ ਚੋਰੀ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਨੇ ਦੱਸਿਆ ਇਸ ਲੁੱਟ ਸਬੰਧੀ ਸੂਚਨਾ ਉਹਨਾਂ ਨੂੰ ਰਾਤ 3:30 ਵਜੇ ਦੇ ਕਰੀਬ ਮਿਲੀ ਸੀ।ਜਿੱਥੇ ਪੁਲਿਸ ਦੇ ਪਹੁੰਚਣ ਤੋ ਪਹਿਲਾ ਲੁਟੇਰੇ ਚੋਰੀ ਦਾ ਸਾਮਾਨ ਲੈ ਕੇ ਫਰਾਰ ਹੋ ਗਏ।ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਕਥਿਤ ਤੌਰ ‘ਤੇ ਚਾਕੂ, ਬੇਸਬਾਲ ਬੈਟ ਆਦਿ ਹਥਿਆਰਾਂ ਨਾਲ ਲੈਸ ਸਨ।ਪੁਲਿਸ ਘਰ ਵਿੱਚ ਰਹਿਣ ਵਾਲੇ ਵਿਅਕਤੀ ਨਾਲ ਗੱਲ ਕਰ ਰਹੀ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।