ਆਕਲੈਂਡ(ਬਲਜਿੰਦਰ ਰੰਧਾਵਾ) ਫੋਨ ‘ਤੇ ਕਥਿਤ ਤੌਰ ‘ਤੇ ਧਮਕੀ ਮਿਲਣ ਤੋਂ ਬਾਅਦ ਵੈਸਟ ਆਕਲੈਂਡ ਦੇ ਤਿੰਨ ਸਕੂਲਾਂ ਨੂੰ ਤਾਲਾਬੰਦ ਕੀਤਾ ਗਿਆ ਹੈ।ਰਦਰਫੋਰਡ ਕਾਲਜ, ਟੇ ਅਟਾਟੂ ਇੰਟਰਮੀਡੀਏਟ, ਅਤੇ ਰਦਰਫੋਰਡ ਪ੍ਰਾਇਮਰੀ,ਟੀ ਅਟਾਟੂ ਪ੍ਰਾਇਮਰੀ ਸਕੂਲ ਜੋ ਕਿ ਇੱਕ ਦੂਜੇ ਦੇ ਨੇੜੇ ਸਥਿਤ ਹਨ ਤਿੰਨਾਂ ਹੀ ਸਕੂਲਾਂ ਨੂੰ ਤਾਲਾਬੰਦ ਕੀਤਾ ਗਿਆਂ ਹੈ ਅਤੇ ਮੌਕੇ ‘ਤੇ ਭਾਰੀ ਪੁਲਿਸ ਪਾਰਟੀ ਪਹੁੰਚੀ ਹੋਈ ਹੈ।ਪੁਲਿਸ ਨੇ ਕਿਹਾ ਕਿ ਧਮਕੀ ਭਰੀ ਕਾਲ ਰਦਰਫੋਰਡ ਕਾਲਜ ਨੂੰ ਆਈ ਹੈ ਪਰ ਸਾਵਧਾਨੀ ਵਜੋਂ ਗੁਆਂਢੀ ਸਕੂਲਵੀ ਲੌਕਡਾਊਨ ਵਿੱਚ ਹਨ।ਇਸ ਮਾਮਲੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ
ਧਮਕੀ ਭਰੀ ਫੋਨ ਕਾਲ ਤੋ ਬਾਅਦ ਵੈਸਟ ਆਕਲੈਂਡ ਦੀ ਕਈ ਸਕੂਲ ਕੀਤੇ ਤਾਲਾਬੰਦ…
