Home » ਸੰਦੀਪ ਸਿੰਘ ਨੰਗਲ ਅੰਬੀਆ ਕਤਲ ਮਾਮਲੇ ਦੇ ਮੁਲਜਿਮ ਹਰਿੰਦਰ ਦੀ ਜੇਲ੍ਹ ‘ਚ ਕੁੱਟਮਾਰ
Home Page News India India News

ਸੰਦੀਪ ਸਿੰਘ ਨੰਗਲ ਅੰਬੀਆ ਕਤਲ ਮਾਮਲੇ ਦੇ ਮੁਲਜਿਮ ਹਰਿੰਦਰ ਦੀ ਜੇਲ੍ਹ ‘ਚ ਕੁੱਟਮਾਰ

Spread the news


ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਕਤਲ ਮਾਮਲੇ ਵਿੱਚ ਮੁਲਜਿਮ ਹਰਿੰਦਰ ਸਿੰਘ ਫੌਜੀ ਦੀ ਕਪੂਰਥਲਾ ਜੇਲ੍ਹ ਵਿੱਚ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਕੇ.ਕੇ.ਜੈਨ ਦੀ ਅਦਾਲਤ ਵੱਲੋਂ ਜਿੱਥੇ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ ਉੱਥੇ ਹੀ ਕਪੂਰਥਲਾ ਜੇਲ੍ਹ ਪ੍ਰਸ਼ਾਸ਼ਨ ਤੋਂ ਸੀਸੀਟੀਵੀ ਰਿਕਾਰਡਿੰਗ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਵਿੱਚ ਐਡਵੋਕੇਟ ਮਨਦੀਪ ਸੰਗਰ ਨੇ ਅਦਾਲਤ ਵਿੱਚ ਰਿਟ ਪਟੀਸ਼ਨ ਦਰਜ ਕਰਵਾ ਕੇ ਇਹ ਖੁਲਾਸਾ ਕੀਤਾ ਸੀ ਕਿ 31 ਜੁਲਾਈ ਦੀ ਰਾਤ 12 ਵਜੇ ਦੇ ਲੱਗਭੱਗ ਕੁਝ ਲੋਕ ਜੋ ਕਿ ਪੁਲਿਸ ਦੀ ਵਰਦੀ ਵਿੱਚ ਸਨ ਉਹ ਕਪੂਰਥਲਾ ਜੇਲ੍ਹ ਪੁੱਜੇ ਤੇ ਉੱਥੇ ਜਿਸ ਬੈਰਕ ਵਿੱਚ ਹਰਿੰਦਰ ਸਿੰਘ ਫੌਜੀ ਬੰਦ ਸੀ ਵਿੱਚ ਜਾ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਫਿਰ ਉੱਥੋ ਨਿੱਕਲ ਗਏ।