Home » ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਸੀਐਮ ਮਾਨ ਨੇ ਦਿੱਤੀ ਵਧਾਈ, ਕਿਹਾ- ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ…
Home Page News India India News

ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਸੀਐਮ ਮਾਨ ਨੇ ਦਿੱਤੀ ਵਧਾਈ, ਕਿਹਾ- ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ…

Spread the news

ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਪੋਸਟ ਪਾ ਕੇ ਵਧਾਈ ਦਿੱਤੀ ਹੈ। ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਪੋਸਟ ਪਾ ਕੇ ਵਧਾਈ ਦਿੱਤੀ ਹੈ। ਸੀਐਮ ਮਾਨ ਨੇ ਕਿਹਾ ਕਿ ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ ‘ਤੇ ਸਫਲ ਲੈਂਡਿੰਗ ਲਈ ਸਾਰਿਆਂ ਨੂੰ ਦਿਲੋਂ ਵਧਾਈਆਂ। ਭਾਰਤ ਨੇ ਅੱਜ ਇਤਿਹਾਸ ਰੱਚ ਦਿੱਤਾ ਹੈ। ਸਾਡੇ @isro ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ਼ ਨੂੰ ਉਨ੍ਹਾਂ ਦੀ ਲਗਨ ਅਤੇ ਮਿਹਨਤ ਲਈ ਸ਼ੁਭਕਾਮਨਾਵਾਂ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ। ਦੱਸ ਦਈਏ ਕਿ ਚੰਦਰਯਾਨ-3 ਦੀ ਚੰਦਰਮਾ ‘ਤੇ ਸੋਫਟ ਲੈਂਡਿੰਗ ਹੋ ਗਈ ਹੈ। ਇਸ ਨਾਲ ਪੂਰੇ ਦੇਸ਼ ਵਿੱਚ ਤਿਉਹਾਰ ਵਰਗਾ ਮਾਹੌਲ ਹੈ। ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਅੱਜ ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ। ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਨਾਲ ਲੈਸ LM ਬੁੱਧਵਾਰ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕਰੇਗਾ। ਇਹ ਇੱਕ ਅਜਿਹੀ ਪ੍ਰਾਪਤੀ ਹੈ, ਜੋ ਹੁਣ ਤੱਕ ਕਿਸੇ ਵੀ ਦੇਸ਼ ਨੇ ਹਾਸਲ ਨਹੀਂ ਕੀਤੀ ਹੈ। ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਸਮਾਚਾਰ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਸਾਫਟ-ਲੈਂਡਿੰਗ ਤੋਂ ਬਾਅਦ ਰੋਵਰ ਆਪਣੇ ਇਕ ਸਾਈਡ ਪੈਨਲ ਦੀ ਵਰਤੋਂ ਕਰਕੇ ਲੈਂਡਰ ਦੇ ਅੰਦਰੋਂ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ, ਜੋ ਕਿ ਰੈਂਪ ਦਾ ਰੂਪ ਵਿੱਚ ਕੰਮ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਲੈਂਡਿੰਗ ਤੋਂ ਬਾਅਦ ਚੰਦਰਮਾ ਦੀ ਸਤ੍ਹਾ ਦੇ ਨੇੜੇ ਇਸ ਵਿਚ ਮੌਜੂਦ ਇੰਜਣਾਂ ਦੇ ਸਰਗਰਮ ਹੋਣ ਕਾਰਨ ਲੈਂਡਰ ਨੂੰ ਧੂੜ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਰੋ ਦੇ ਅਨੁਸਾਰ, ਲੈਂਡਰ ਅਤੇ ਰੋਵਰ ਦਾ ਚੰਦਰਮਾ ਦੀ ਸਤ੍ਹਾ ਅਤੇ ਆਲੇ ਦੁਆਲੇ ਦੇ ਵਾਤਾਵਰਣ ਦਾ ਅਧਿਐਨ ਕਰਨ ਲਈ ਇੱਕ ਚੰਦਰ ਦਿਨ (ਲਗਭਗ 14 ਧਰਤੀ ਦਿਨਾਂ ਦੇ ਬਰਾਬਰ) ਹੋਵੇਗਾ।