ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਸ਼ੈ ਕੁਮਾਰ ਪੁੱਤਰ ਰਵਿੰਦਰ ਸ਼ਰਮਾ ਵਾਸੀ ਬਲਟਾਣਾ, ਜੀਰਕਪੁਰ, ਐਸ.ਏ.ਐਸ ਨਗਰ ਨਾਲ ਕੁੱਝ ਵਿਅਕਤੀ ਵੱਲੋ ਆਨਲਾਇਨ ਇੰਨਵੈਸਟ ਕਰਨ ਦੇ ਨਾਮ 46,049/- ਰੁਪਏ ਦੀ ਧੋਖਾਧੜੀ ਕੀਤੀ ਗਈ ਹੈ ਅਤੇ ਇਨ੍ਹਾ ਵਿਅਕਤੀਆ ਵੱਲੋ ਹੋਰ ਵੀ ਭੋਲੇ ਭਾਲੇ ਲੋਕਾ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਜਿਸ ਸਬੰਧੀ ਮੁਕੱਦਮਾ ਨੰ: 243 ਮਿਤੀ23.08.2023 ਅ/ਧ 406,420,120ਬੀ ਭ:ਦ:, 66(ਡੀ) ਆਈ.ਟੀ.ਐਕਟ 2000, ਥਾਣਾ ਜੀਕਰਪੁਰ, ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ਼੍ਰੀ ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਟ੍ਰੈਫਿਕ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਅਮਨਜੋਤ ਕੋਰ ਸੰਧੂ, ਇੰਚਾਰਜ, ਸਾਈਬਰ ਸੈਲ੍ਹ, ਮੋਹਾਲੀ ਦੀ ਟੀਮ ਵੱਲੋ ਮੁਕੱਦਮਾ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿੱਚ ਨਿਮਨ ਲਿਖਤ ਅਨੁਸਾਰ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਸ਼ੀ ਭੋਲੇ ਭਾਲੇ ਲੋਕਾ ਨੂੰ ਫੌਨ ਰਾਹੀ ਵੱਡੇ ਵੱਡੇ ਸੁਪਨੇ ਦਿਖਾ ਕਰ ਉਨ੍ਹਾ ਪਾਸੋ ਆਨਲਾਈਨ ਪੈਸੇ ਹਾਸਲ ਕਰਕੇ ਠੱਗੀ ਮਾਰਦੇ ਸਨ। ਇਨ੍ਹਾ ਦੇ ਬੈਕ ਖਾਤਿਆ ਦੀ ਪੜਚੋਲ ਕਰਨ ਤੋ ਪਤਾ ਲੱਗਾ ਹੈ ਕਿ ਇਨ੍ਹਾ ਨੇ ਪਿਛਲੇ ਇੱਕ ਸਾਲ ਵਿੱਚ ਆਪਣੇ ਬੈਕ ਖਾਤਿਆ ਰਾਹੀ 01,20,49,133/- ਦੀ ਟਰਾਸਜੈਕਸ਼ਨ ਕੀਤੀ ਗਈ ਹੈ। ਇਨ੍ਹਾ ਵੱਲੋ ਆਪਣੇ ਟੈਲੀਗ੍ਰਾਮ ਐਪ ਤੇ ਕਰੀਬ 20 ਖਾਤੇ ਚਲਾਏ ਜਾ ਰਹੇ ਸਨ, ਜਿਨ੍ਹਾ ਦੇ ਨਾਮ “POOR PEOPLE’S MONEY, MONEY TREADING HELPING, BLOCK CHAIN EXCHANGE, CRYPTO MINING, GLOBAL-BITCOIN-INVESTMENT, REDDY ANNA SCREENSHOT CHANNEL, ETC.” ਰੱਖੇ ਹੋਏ ਸਨ। ਜਿਨ੍ਹਾ ਵਿੱਚ ਕੁੱਲ 80 ਹਜਾਰ ਮੈਂਬਰ ਸਨ, ਹੁਣ ਤੱਕ ਦੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾ ਦੋਸ਼ੀਆ ਵੱਲੋ 500 ਤੋ ਵੱਧ ਵਿਅਕਤੀਆ ਨਾਲ ਠੱਗੀ ਕੀਤੀ ਗਈ ਹੈ। ਮੁਕੱਦਮਾ ਦੀ ਤਫਤੀਸ਼ ਦੋਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਗ੍ਰਿਫਤਾਰ ਦੋਸ਼ੀ :
ਮਨੀਸ਼ਾ ਚੋਹਾਨ ਪੁੱਤਰੀ ਜਸਪਾਲ ਸਿੰਘ,
ਰੀਸ਼ਵ ਚੋਹਾਨ ਪੁਤਰ ਜਸਪਾਲ ਸਿੰਘ, ਵਾਸੀਆਨ ਪਿੰਡ ਕੁਤਬਪੁਰ, ਥਾਣਾ ਸਰਸਾਬਾਦ, ਜਿਲ੍ਹਾ ਸਹਾਰਨਪੁਰ, ਯੂ.ਪੀ.।
ਮਿਲਨ ਪੁਤਰ ਜੋਹਰ, ਵਾਸੀ ਪਿੰਡ ਬੇਜੋਵਾਲ, ਥਾਣਾ ਬੇਹਟ, ਜਿਲ੍ਹਾ ਸਹਾਰਨਪੁਰ (ਯੂ.ਪੀ.)।
ਵਿਸ਼ਾਲ ਕੁਮਾਰ ਪੁੱਤਰ ਸੁਨੀਲ ਕੁਮਾਰ, ਵਾਸੀ ਕਲਸਿਆ, ਥਾਂਣਾ ਬੇਹਟ, ਜਿਲ੍ਹਾ ਸਹਾਰਨਪੁਰ (ਯੂ.ਪੀ.)।
ਬ੍ਰਾਮਦਗੀ :
ਇੱਕ ਕਾਰ ਟਾਟਾ ਪੰਚ ਨੰਬਰ: T-723-HR-9489AB
ਇੱਕ ਕਾਰ ਮਾਰੂਤੀ ਅਲਟੋ ਨੰਬਰ: UP81BP9989
ਲੈਪਟੋਪ (ਡੈਲ) 03
ਮੋਬਾਇਲ ਫੋਨ 11
ਏ.ਟੀ.ਐਮ ਕਾਰਡ 45
ਮੋਬਾਇਲ ਸਿਮ (Airtel & Idea) 50
ਚੈੱਕ ਬੁੱਕ 13
FINO Payment Bank card swipe machine 01
SIM activation thumb impression machine 02
ਭਾਰਤੀ ਕਰੰਸੀ 05 ਲੱਖ ਰੁਪਏ
ਵੱਖ ਵੱਖ ਬੈਂਕਾ ਵਿੱਚ ਬਲਾਕ ਕਰਵਾਏ ਖਾਤੇ 15
ਦੋਸ਼ੀਆ ਦੇ ਬੈਂਕ ਖਾਤੇ ਵਿੱਚ ਬਲਾਕ ਕਰਵਾਈ ਰਕਮ 04,29,121/- ਡਾ: ਗਰਗ ਨੇ ਪ੍ਰੈਸ ਨੋਟ ਰਾਹੀ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਆਨ ਫਰਾਡ ਤੋ ਬਚਣ ਲਈ ਸ਼ੋਸ਼ਲ ਮੀਡੀਆ ਤੇ ਕਿਸੇ ਵੀ ਅਣਜਾਨ ਵਿਅਕਤੀ ਦੀਆਂ ਗੱਲਾ ਵਿੱਚ ਆ ਕੇ ਪੈਸੇ ਟਰਾਸਫਰ ਨਾ ਕੀਤੇ ਜਾਣ, ਮੋਬਾਇਲ ਤੇ ਸੰਦੇਸ਼ ਰਾਹੀ ਆ ਰਹੇ ਬੇਲੋੜੇ ਲਿੰਕਾਂ ਨੂੰ ਨਾ ਖੋਲਿਆ ਜਾਵੇ ਅਤੇ ਓ.ਟੀ.ਪੀ ਜਾਂ ਪਾਸਵਰਡ ਕਿਸੇ ਵੀ ਅਣਜਾਨ ਵਿਅਕਤੀ ਨਾਲ ਸ਼ੇਅਰ ਨਾ ਕੀਤਾ ਜਾਵੇ। ਏ.ਟੀ.ਐਮ ਮਸ਼ੀਨ ਵਿੱਚੋ ਪੈਸੇ ਕਢਵਾਉਣ ਸਮੇਂ ਕਿਸੇ ਅਣਜਾਨ ਵਿਅਕਤੀ ਨੂੰ ਏ.ਟੀ.ਐਮ ਕਾਰਡ ਨਾ ਦਿੱਤਾ ਜਾਵੇ ਅਤੇ ਨਾ ਹੀ ਕਾਰਡ ਨਾਲ ਸਬੰਧਤ ਕੋਈ ਜਾਣਕਾਰੀ ਸ਼ੇਅਰ ਨਾ ਕੀਤੀ ਜਾਵੇ।
ਜਿਲ੍ਹਾ ਪੁਲਿਸ ਵੱਲੋ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਆਪ ਦੇ ਇਲਾਕਾ ਵਿੱਚ ਨਸ਼ਾ ਤਸਕਰੀ ਸਬੰਧੀ ਕੋਈ ਵੀ ਸੂਚਨਾ/ਇਤਲਾਹ/ਸ਼ਿਕਾਇਤ ਹੈ ਤਾਂ ਮੇਰੇ ਨਿੱਜੀ ਵਟਸ ਐਪ ਨੰਬਰ 80541-00112 ਜਾਂ ਈਮੇਲ ssp.mohali.druginfo@gmail.com ਤੇ ਮੈਸੇਜ ਰਾਹੀ ਦਿੱਤੀ ਜਾ ਸਕਦੀ ਹੈ। ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ/ਪਤਾ ਗੁਪਤ ਰੱਖਿਆ ਜਾਵੇਗਾ।