Home » ਅਮਰੀਕਾ ‘ਚ ਭਾਰਤੀ ਮੂਲ ਦਾ ਪੁਲਿਸ ਅਧਿਕਾਰੀ ਸ਼ਰਾਬ ਦੇ ਨਸ਼ੇ ਵਿੱਚ ਕਾਰ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਹੱਤਿਆ ਕਰਨ ਦੇ  ਦੋਸ਼’ ਹੇਠ ਗ੍ਰਿਫਤਾਰ…
Home Page News India India News World World News

ਅਮਰੀਕਾ ‘ਚ ਭਾਰਤੀ ਮੂਲ ਦਾ ਪੁਲਿਸ ਅਧਿਕਾਰੀ ਸ਼ਰਾਬ ਦੇ ਨਸ਼ੇ ਵਿੱਚ ਕਾਰ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਹੱਤਿਆ ਕਰਨ ਦੇ  ਦੋਸ਼’ ਹੇਠ ਗ੍ਰਿਫਤਾਰ…

Spread the news

ਅਮਰੀਕਾ ਦੇ ਸੂਬੇ  ਨਿਊਜਰਸੀ ਵਿੱਚ ਇਕ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ( ਜੋ ਔਫ ਡਿਊਟੀ) ਸੀ ਅਤੇ ਨਿਊਜਰਸੀ ਦੀ ਐਡੀਸਨ ਟਾਊਨਸ਼ਿਪ ਵਿਖੇਂ ਨੋਕਰੀ ਕਰਦਾ ਹੈ। ਉਸ ਵੱਲੋਂ ਸ਼ਰਾਬੀ ਹਾਲਤ ਵਿੱਚ ਆਪਣੀ ਕਾਰ ਦੇ ਨਾਲ ਹੋਏ ਹਾਦਸੇ ਦੋਰਾਨ ਉਸ ਕਾਰ ਵਿੱਚ ਸਵਾਰ ਦੋ ਹੋਰ  ਯਾਤਰੀਆਂ ਦੀ ਮੌਤ ਹੋ ਜਾਣ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ  ਹੈ। ਜਿਸ ਦਾ ਨਾਂ ਅਮਿਤੋਜ ਓਬਰਾਏ,ਹੈ। ਜੋ ਐਡੀਸਨ ਨਿਊਜਰਸੀ ਵਿਖੇਂ ਪੁਲਿਸ ਅਧਿਕਾਰੀ ਹੈ।ਜਿਸ ਉੱਤੇ ‘2 ਯਾਤਰੀਆਂ ਦੀ ਮੌਤ ਹੋਣ ਵਾਲੇ ਹਾਦਸੇ ਲਈ ਉਸ ਦੇ ਵਾਹਨ ਦੇ ਨਾਲ ਹੋਈ ਹੱਤਿਆ ਦੇ ਦੋਸ਼ ਲੱਗੇ ਹਨ।ਨਿਊਜਰਸੀ ਦੇ ਸਮਰਸੈਟ ਟਾਊਨ ਦਾ ਨਿਵਾਸੀ 29 ਸਾਲਾ ਪੁਲਿਸ ਅਧਿਕਾਰੀ  ਅਮਿਤੋਜ ਓਬਰਾਏ ਐਡੀਸਨ ਟਾਊਨਸ਼ਿਪ ਵਿੱਚ ਨੋਕਰੀ ਕਰਦਾ ਹੈ ।ਅਤੇ ਇਹ ਹਾਦਸਾ ਬੀਤੇਂ ਦਿਨੀਂ 27 ਅਗਸਤ ਨੂੰ ਹੋਇਆ, ਉਸ ਸਮੇਂ ਉਹ ਆਪਣੀ ਡਿਊਟੀ ਤੋਂ ਬਾਹਰ ਸੀ।ਸਥਾਨਕ ਪੁਲਿਸ ਨੇ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ੳਬਰਾਏ ਨੂੰ ਸ਼ਰਾਬ ਦੇ ਨਸ਼ੇ ਵਿੱਚ ਕਾਰ ਹਾਦਸੇ ਵਿੱਚ ਆਪਣੀ ਕਾਰ ਵਿੱਚ ਸਵਾਰ ਦੋ ਲੋਕਾਂ ਦੀ ਹੱਤਿਆ ਕਰਨ ਦੇ ਦੋਸ਼ ਹੇਠ ਉਸ ਵਿਰੁੱਧ  ਪਹਿਲੀ-ਡਿਗਰੀ ਦੇ ਦੋਸ਼ ਲਗਾਏ ਗਏ ਹਨ। ਜਿੰਨਾਂ ਵਿੱਚ  ਵਾਹਨ ਹੱਤਿਆ ਅਤੇ ਹੋਰ ਅਪਰਾਧਾਂ ਦੇ ਦੋ ਮਾਮਲਿਆਂ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿੱਥੇ ਉਸ ਦੇ  ਦੋ ਯਾਤਰੀਆਂ ਦੀ ਮੌਤ ਹੋ ਗਈ, ਸਮਰਸੈਟ ਕਾਉਂਟੀ ਦੇ ਵਕੀਲ ਨੇ ਬੁੱਧਵਾਰ ਨੂੰ ਕਿਹਾ,  ਪੁਲਿਸ ਅਧਿਕਾਰੀ ਅਮਿਤੋਜ ਓਬਰਾਏ (29) ਸਾਲ ‘ਤੇ ਸੋਮਵਾਰ, 27 ਅਗਸਤ ਨੂੰ ਸੋਮਰਸੈੱਟ ਸਟਰੀਟ ਰੂਟ 27  ‘ਤੇ ਹੋਏ ਕਾਰ ਹਾਦਸੇ ਦੌਰਾਨ ਸ਼ਰਾਬੀ ਹੋਣ ਦਾ ਦੋਸ਼ ਹੈ, ਜਿਸ ਵਿੱਚ ਉਸ ਦੀ  ਕਾਰ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਸੀ।ਉਸ ਦੀ ਗੱਡੀ ਵਿੱਚ ਤਿੰਨ ਸਵਾਰੀਆਂ ਸਵਾਰ ਸਨ। ਜਿੰਨਾਂ ਵਿੱਚੋ ਦੋ ਦੀ ਮੋਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਇੱਕ ਜਾਂਚ ਵਿੱਚ ਪਾਇਆ ਹੈ ਕਿ ਓਬਰਾਏ ਨੇ 2007 ਮਾਡਲ ਔਡੀ ਗੱਡੀ ਜੋ ਸਮਰਸੈੱਟ ਸਟਰੀਟ ‘ਤੇ ਦੱਖਣ ਵੱਲ ਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦੇ ਸਮੇਂ ਉਹ  ਕਾਰ ਦਾ ਕੰਟਰੋਲ ਗੁਆ ਗਿਆ ਸੀ, ਜਿਸ ਕਾਰਨ ਕਾਰ ਕਾਫੀ ਤੇਜ ਰਫਤਾਰ ਹੋਣ ਦੇ ਕਾਰਨ ਦਰਖਤਾਂ, ਲੈਂਪ ਪੋਸਟਾਂ ਅਤੇ ਇੱਕ ਖੰਭੇ ਦੇ ਨਾਲ ਟਕਰਾ ਕੇ ਸੜਕ ਤੋਂ ਬਾਹਰ ਪਲਟ ਗਈ ਸੀ।ਪੁਲਿਸ ਦੀ ਜਾਂਚ ਦੇ ਅਨੁਸਾਰ, ਪੁਲਿਸ ਅਧਿਕਾਰੀ ਅਮਿਤੋਜ ਓਬਰਾਏ ਘਟਨਾ ਦੇ ਸਮੇਂ ਕਾਨੂੰਨੀ ਬਲੱਡ ਅਲਕੋਹਲ ਕੰਸੈਂਟਰੇਸ਼ਨ ਦੀ ਸੀਮਾ ਤੋਂ ਵੱਧ ਅਲਕੌਹਲ (ਸ਼ਰਾਬ) ਪੀਤੀ ਹੋਈ ਸੀ।

ਐਡੀਸਨ ਦੇ ਮੇਅਰ ਦਾ ਬਿਆਨ:
ੳਬਰਾਏ  ‘ਤੇ ਲੱਗੇ ਦੋਸ਼ਾਂ ਦੀ ਖਬਰ ਤੋਂ ਬਾਅਦ, ਐਡੀਸਨ ਦੇ ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਪੁਲਿਸ ਅਧਿਕਾਰੀ ਨੂੰ ਵਿਭਾਗ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।ਜੋਸ਼ੀ ਨੇ ਕਿਹਾ, “ਹਾਲਾਂਕਿ ਓਬਰਾਏ ਦੋਹਰੀ ਘਾਤਕ ਮੋਟਰ ਵਹੀਕਲ ਘਟਨਾ ਦੇ ਸਮੇਂ ਡਿਊਟੀ ਤੋਂ ਭਾਵੇਂ ਬਾਹਰ ਸੀ, ਉਸ ਦੇ ਖਿਲਾਫ ਦੋਸ਼ਾਂ ਦੀ ਗੰਭੀਰ ਕਿਸਮ ਨੂੰ ਦੇਖਦੇ ਹੋਏ, ਮੈਂ ਉਸਨੂੰ ਐਡੀਸਨਪੁਲਿਸ ਵਿਭਾਗ ਤੋਂ ਤੁਰੰਤ ਬਰਖਾਸਤ ਕਰਨ ਲਈ ਅੱਗੇ ਵਧ ਰਿਹਾ ਹਾਂ।