Home » ਕੈਨੇਡਾ ‘ਚ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ…
Home Page News India India News World

ਕੈਨੇਡਾ ‘ਚ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ…

Spread the news

ਕੈਨੇਡਾ ‘ਚ ਉਨਟਾਰੀਓ ਦੇ ਹਾਈਵੇਅ 11/17 ਤੇ ਹੋਏ ਇਕ ਬੇਹੱਦ ਭਿਆਨਕ ਟਰੱਕ ਹਾਦਸੇ ਵਿੱਚ ਪੰਜਾਬ ਦੇ ਪਟਿਆਲਾ ਜਿਲੇ ‘ਚ ਪੈਂਦੇ ਪਾਤੜਾਂ ਦੇ ਪਿੰਡ ਸਾਗਰਾ ਨਾਲ ਸਬੰਧਤ ਨੌਜਵਾਨ ਗੁਰਪਿੰਦਰ ਸਿੰਘ ਸਿੱਧੂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਗੁਰਪਿੰਦਰ ਸਿੰਘ ਸਿੱਧੂ ਦਾ ਉਸੇ ਦਿਨ ਜਨਮਦਿਨ ਸੀ। ਦੱਸਣਯੋਗ ਹੈ ਕਿ ਹਾਈਵੇਅ 11/17 ਬੇਹੱਦ ਖਤਰਨਾਕ ਹਾਈਵੇਅ ਹੈ ਜਿੱਥੇ ਹਰ ਸਾਲ ਵੱਡੀ ਪੱਧਰ ਤੇ ਹਾਦਸੇ ਹੁੰਦੇ ਹਨ। ਗੁਰਪਿੰਦਰ ਸਿੰਘ 2017 ‘ਚ ਪੜ੍ਹਨ ਲਈ ਕੈਨੇਡਾ ਗਿਆ ਸੀ ਤੇ ਪੜ੍ਹਾਈ ਪੂਰੀ ਕਰਨ ਉਪਰੰਤ ਉਹ ਪਿਛਲੇ ਕਰੀਬ ਚਾਰ ਸਾਲ ਤੋਂ ਟਰੱਕ ਚਲਾ ਰਿਹਾ ਸੀ।