ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਦੱਖਣੀ ਆਕਲੈਂਡ ਦੇ ਦੋ ਘਰਾਂ ਵਿੱਚ ਬੀਤੀ ਰਾਤ ਦੋ ਵੱਖ-ਵੱਖ ਥਾਂਵਾਂ ‘ਤੇ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਪਹਿਲੀ ਘਟਨਾ ਰਾਤ ਕਰੀਬ 9.44 ਵਜੇ ਵਾਪਰੀ ਜਦੋਂ ਇੱਕ ਵਿਅਕਤੀ ਨੇ ਓਟਾਰਾ ਦੇ ਟਾਇਰੋਨ ਸੇਂਟ ‘ਤੇ ਇੱਕ ਘਰ ਵਿੱਚ ਕਈ ਰਾਉਂਡ ਫਾਇਰ ਕੀਤੇ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕੁਝ ਗੋਲੀਆਂ ਘਰ ਦੇ ਅੰਦਰ ਵੀ ਗਈਆਂ ਪਰ ਕਿਸੇ ਨੂੰ ਨਹੀਂ ਲੱਗੀ ਨਹੀ ਅਪਰਾਧੀ ਫਿਰ ਇੱਕ ਵਾਹਨ ਵਿੱਚ ਮੌਕੇ ਤੋ ਭੱਜ ਗਿਆ।ਦੂਜੀ ਘਟਨਾ ਮੈਂਗਰੀ ਦੇ ਇਡਲਵਿਲਡ ਐਵੇਨਿਊ ‘ਤੇ ਸਥਿਤ ਇਕ ਘਰ ‘ਚ ਰਾਤ 1.30 ਵਜੇ ਦੇ ਕਰੀਬ ਵਾਪਰੀ ਜਿੱਥੇ ਵਿਅਕਤੀ ਵੱਲੋਂ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ‘ਤੇ ਕਈ ਗੋਲੀਆਂ ਚਲਾਈਆਂ ਚੰਗੀ ਗੱਲ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ।
ਪੁਲਿਸ ਵੱਲੋਂ ਘਟਨਾ ਸਬੰਧੀ ਅਤੇ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੋਵੇਂ ਘਟਨਾਵਾਂ ਆਪਸ ਵਿਚ ਜੁੜੀਆਂ ਹੋਈਆਂ ਹਨ।