Home » ਆਕਲੈਂਡ ‘ਚ ਡੇਅਰੀ ਸ਼ਾਪ ‘ਤੇ ਹੋਇਆ ਚਾਕੂ ਨਾਲ ਹਮਲਾ,ਦੋ ਵਿਅਕਤੀ ਜ਼ਖਮੀ ਇੱਕ ਦੀ ਹਾਲਤ ਗੰਭੀਰ…
Home Page News New Zealand Local News NewZealand

ਆਕਲੈਂਡ ‘ਚ ਡੇਅਰੀ ਸ਼ਾਪ ‘ਤੇ ਹੋਇਆ ਚਾਕੂ ਨਾਲ ਹਮਲਾ,ਦੋ ਵਿਅਕਤੀ ਜ਼ਖਮੀ ਇੱਕ ਦੀ ਹਾਲਤ ਗੰਭੀਰ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੀ ਇੱਕ ਡੇਅਰੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਐਮਰਜੈਂਸੀ ਸੇਵਾਵਾਂ ਨਿਊ ਵਿੰਡਸਰ ਰੋਡ ‘ਤੇ ਸਥਿਤ ਨਿਊ ਵਿੰਡਸਰ ਡੇਅਰੀ ਸ਼ਾਪ ਤੇ ਬੁਲਾਇਆ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਸੀ।ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਡੇਅਰੀ ਸਮੇਤ ਦੁਕਾਨਾਂ ਦੇ ਇੱਕ ਬਲਾਕ ਦੀ ਘੇਰਾਬੰਦੀ ਕੀਤੀ ਗਈ ਹੈ।ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਕਿ ਮਾਈਰੋ ਸਟ੍ਰੀਟ ਅਤੇ ਮੁਲਗਨ ਸਟ੍ਰੀਟ ਦੇ ਵਿਚਕਾਰ ਨਿਊ ​​ਵਿੰਡਸਰ ਰੋਡ ਨੂੰ ਬੰਦ ਕੀਤਾ ਗਿਆ ਹੈ।ਸੇਂਟ ਜੌਹਨ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਹਸਪਤਾਲ ਲਿਜਾਇਆ ਗਿਆ ਸੀ ਅਤੇ ਦੂਜੇ ਵਿਅਕਤੀ ਨੂੰ ਵੀ ਮੱਧਮ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।