ਹਮਾਸ ਅਤੇ ਇਜ਼ਰਾਈਲ ਵਿਚਾਲੇ ਸ਼ੁਰੂ ਹੋਈ ਜੰਗ ਤੋਂ ਬਾਅਦ ਏਅਰ ਇੰਡੀਆ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਨੂੰ ਆਉਣ-ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਨੇ ਸੋਸ਼ਲ ਮੀਡੀਆ ਵੈੱਬਸਾਈਟ ‘ਤੇ ਲਿਖਿਆ “ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਲਈ, ਤੇਲ ਅਵੀਵ ਤੋਂ ਸਾਡੀਆਂ ਉਡਾਣਾਂ 14 ਅਕਤੂਬਰ, 2023 ਤੱਕ ਮੁਅੱਤਲ ਰਹਿਣਗੀਆਂ।ਇਸ ਦੌਰਾਨ ਅਸੀਂ ਕਿਸੇ ਵੀ ਫਲਾਈਟ ‘ਤੇ ਕਨਫ਼ਰਮ ਰਿਜ਼ਰਵੇਸ਼ਨ ਵਾਲੇ ਲੋਕਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਦੱਸ ਦਈਏ ਕਿ ਏਅਰ ਇੰਡੀਆ ਦੀਆਂ ਤੇਲ ਅਵੀਵ ਲਈ ਹਫ਼ਤਾਵਾਰੀ ਉਡਾਣਾਂ ਹਨ। ਇਹ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ ਤੋਂ ਤੇਲ ਅਵੀਵ ਲਈ ਉਡਾਣ ਭਰਦਾ ਹੈ। ਹਮਾਸ ਅਤੇ ਇਜ਼ਰਾਈਲ ਵਿਚਾਲੇ ਸ਼ਨੀਵਾਰ ਨੂੰ ਜੰਗ ਸ਼ੁਰੂ ਹੋਈ, ਜੋ ਅਜੇ ਵੀ ਜਾਰੀ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਐਤਵਾਰ ਨੂੰ ਜੰਗ ਵਿਚ ਉਸ ਦੇ 30 ਸੈਨਿਕ ਮਾਰੇ ਗਏ।