Home » ਫਾਈਵ ਰਿਵਰ ਆਕਲੈਂਡ ਵੱਲੋਂ ਕਰਵਾਇਆ ਗਿਆ ਵਾਲੀਵਾਲ ਟੂਰਨਾਮੈਂਟ…
Home Page News New Zealand Local News NewZealand Sports Sports

ਫਾਈਵ ਰਿਵਰ ਆਕਲੈਂਡ ਵੱਲੋਂ ਕਰਵਾਇਆ ਗਿਆ ਵਾਲੀਵਾਲ ਟੂਰਨਾਮੈਂਟ…

Spread the news


ਆਕਲੈਂਡ (ਬਲਜਿੰਦਰ ਸਿੰਘ)ਫਾਈਵ ਰਿਵਰ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਬੀਤੇ ਐਤਵਾਰ ਨੂੰ ਬਰੂਸ ਪੁਲਮਨ ਪਾਰਕ ਟਾਕਾਨਿਨੀ ਵਿਖੇ ਵਾਲੀਵਾਲ ਸ਼ੂਟਿੰਗ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਨਿਊਜ਼ੀਲੈਂਡ ਦੇ ਵਾਲੀਬਾਲ ਸ਼ੂਟਿੰਗ ਦੇ ਛੇ ਵੱਖ ਵੱਖ ਕਲੱਬਾਂ ਦੀਆਂ 10 ਟੀਮਾਂ ਨੇ ਭਾਗ ਲਿਆ ਤੇ ਫਾਈਨਲ ਦੇ ਵਿੱਚ ਬਕਲੈਂਡ ਬੀ ਅਤੇ ਮਾਲਵਾ ਬੀ ਪਹੁੰਚੀਆਂ ਜਿਸ ਦੇ ਵਿੱਚ ਬਕਲੈਂਡ ਬੀ ਦੂਜੇ ਨੰਬਰ ਤੇ ਰਹੀ ਤੇ ਜਦੋਂ ਕਿ ਮਾਲਵਾ ਬੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤੀਜੇ ਨੰਬਰ ਦੀ ਪੁਜੀਸ਼ਨ ਦੇ ਲਈ ਐਸਬੀਐਸ ਅਤੇ ਮਾਲਵਾ ਏ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਹੋਇਆ ਜਿਸ ਵਿੱਚ ਐਸ ਬੀ ਐਸ ਦੀ ਟੀਮ ਬਾਜ਼ੀ ਮਾਰ ਗਈ ਟੂਰਨਾਮੈਂਟ ਦੌਰਾਨ ਭਾਈਚਾਰੇ ਦੇ ਵਿੱਚੋਂ ਸਨਮਾਨ ਯੋਗ ਸ਼ਖਸ਼ੀਅਤਾਂ ਨੇ ਮੌਕੇ ਮੌਕੇ ਤੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਹਫਜਾਈ ਕੀਤੀ।ਫਾਈਵ ਰਿਵਰ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਅਮਨਜੋਤ,ਪ੍ਰਭਜੋਤ ਤੇ ਪਰਮਵੀਰ ਸਿੰਘ ਨੂੰ ਵਾਲੀਬਾਲ ਸ਼ੂਟਿੰਗ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਯੋਗਦਾਨ ਪਾਉਣ ਲਈ ਸਨਮਾਨਿਆ ਗਿਆ।ਟੂਰਨਾਮੈਂਟ ਦੇ ਵਿੱਚ ਜੋ ਬੈਸਟ ਪਲੇਅਰ ਚੁਣੇ ਗਏ ਉਹਨਾਂ ਵਿੱਚ ਬੈਸਟ ਸ਼ੂਟਰ ਜੋ ਚੁਣਿਆ ਗਿਆ ਸੁਖਦੀਪ ਸਿੰਘ ਲਾਲ ਬਾਈ ਪੰਜਾਬ ਤੋਂ ਇਸ ਨੌਜਵਾਨ ਦਾ ਪਿੰਡ ਲਾਲ ਬਾਈ ਤੇ ਬੈਸਟ ਡਿਫੈਂਸਰ ਜਿਹੜਾ ਚੁਣਿਆ ਗਿਆ ਬਿੱਟੂ ਜੰਡ ਵਾਲਾ ਜੰਡ ਵਾਲਾ ਇਸ ਨੌਜਵਾਨ ਦਾ ਪਿੰਡ ਆ ਉਸ ਤੋਂ ਬਾਅਦ ਨੈਟ ਮੈਨ ਜੋ ਬੈਸਟ ਨੈਟ ਮੈ ਚੁਣਿਆ ਗਿਆ ਉਹ ਹੈ ਮਨਪ੍ਰੀਤ ਸਿੰਘ ਕੈਲਪੁਰ ਤੇ ਜੋ ਇਸ ਟੂਰਨਾਮੈਂਟ ਦਾ ਮੈਨ ਆਫ ਦਾ ਟੂਰਨਾਮੈਂਟ ਰਿਹਾ ਹੈਪੀ ਬੰਗੀ ਜਿਸ ਨੇ ਪੂਰੇ ਟੂਰਨਾਮੈਂਟ ਦੇ ਦੌਰਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੋ ਆਖਰ ਦੇ ਵਿੱਚ ਜੇਤੂ ਟੀਮਾਂ ਨੂੰ ਫਾਈਵ ਰਿਵਰ ਸਪੋਰਟਸ ਐਂਡ ਕਲਚਰ ਕਲੱਬ ਦੀ ਟੀਮ ਵੱਲੋਂ ਇਨਾਮ ਵੰਡੇ ਗਏ ਤੇ ਅਖੀਰ ਦੇ ਵਿੱਚ ਬਿਕਰਮਜੀਤ ਸਿੰਘ ਮਟਰਾਂ ਅਤੇ ਰੁਸਤਮ ਸ਼ੇਰ ਸਿੰਘ ਵਿਕਟਰ ਪਾਲਵਿੰਦਰ ਸਿੰਘ ਪ੍ਰਿੰਸ ਦਿਲਰਾਜ ਸਿੰਘ ਅਤੇ ਰੇਸ਼ਮ ਸਿੰਘ ਵੱਲੋਂ ਸਾਂਝੇ ਤੌਰ ਤੇ ਸਾਰੇ ਪਲੇਅਰਾਂ ਦਾ ਅਤੇ ਮੀਡੀਏ ਦੇ ਵੱਲੋਂ ਪਹੁੰਚੇ ਵੱਖ-ਵੱਖ ਨੁਮਾਇੰਦਿਆਂ ਦਾ ਵੀ ਧੰਨਵਾਦ ਕੀਤਾ ਗਿਆ।