Home » ਨੌਰਥਲੈਂਡ ‘ਚ ਕੁੱਤੇ ਨੇ ਲਈ ਬਜ਼ੁਰਗ ਔਰਤ ਦੀ ਜਾਨ…
Home Page News New Zealand Local News NewZealand

ਨੌਰਥਲੈਂਡ ‘ਚ ਕੁੱਤੇ ਨੇ ਲਈ ਬਜ਼ੁਰਗ ਔਰਤ ਦੀ ਜਾਨ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਨੌਰਥਲੈਂਡ ‘ਚ ਵਾਪਰੇ ਇੱਕ ਦਰਦਨਾਕ ਹਾਦਸੇ ਦੀ ਖਬਰ ਹੈ ਜਿਸ ਵਿੱਚ ਇੱਕ ਕੁੱਤੇ ਵੱਲੋਂ ਘਰ ਵਿੱਚ ਕੰਮ ਕਰ ਰਹੀ ਔਰਤ ‘ਤੇ ਹਮਲਾ ਕਰ ਦਿੱਤਾ ਗਿਆ ਅਤੇ ਹਮਲੇ ਵਿੱਚ ਔਰਤ ਦੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਮੁਤਾਬਿਕ ਜਦੋ ਔਰਤ ਕੱਪੜੇ ਧੋ ਰਹੀ ਸੀ ਓਦੋਂ ਇੱਕ ਕੁੱਤਾ ਘਰ ‘ਚ ਆਇਆ ਅਤੇ ਉਸ ਨੇ ਔਰਤ ‘ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਹੋਰ ਲੋਕ ਜ਼ਖਮੀ ਹੋਏ ਹਨ। ਪੁਲਿਸ ਦੇ ਕਾਰਜਕਾਰੀ ਸੀਨੀਅਰ ਸਾਰਜੈਂਟ ਜੇਮਸ ਕੈਲਵਰਟ ਨੇ ਕਿਹਾ ਕਿ ਪੀੜਤ ਇੱਕ ਬਜ਼ੁਰਗ ਔਰਤ ਸੀ।