ਆਕਲੈਂਡ(ਬਲਜਿੰਦਰ ਰੰਧਾਵਾ) ਵੈਲਿੰਗਟਨ ਦੇ ਉਪਨਗਰ ਮੀਰਾਮਾਰ ਦੇ ਇੱਕ ਰਿਹਾਇਸ਼ੀ ਜਾਇਦਾਦ ਵਿੱਚ ਇੱਕ ਵਿਅਕਤੀ ਮ੍ਰਿਤਕ ਪਾਏ ਜਾਣ ਦੀ ਖ਼ਬਰ ਹੈ।ਪੁਲਿਸ ਨੂੰ ਘਟਨਾ ਸਬੰਧੀ ਸੂਚਨਾ ਦੁਪਹਿਰ 2 ਵਜੇ ਦੇ ਕਰੀਬ ਮਿਲੀ ਸੀ।ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਤੋਤਾਰਾ ਰੋਡ ਅਤੇ ਨੇਪੀਅਰ ਸਟਰੀਟ ਦੇ ਕੋਨੇ ‘ਤੇ ਰੋਡ ਨੂੰ ਬੰਦ ਕੀਤਾ ਗਿਆ ਹੈ।ਪੁਲਿਸ ਵੱਲੋਂ ਵਿਅਕਤੀ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।ਇਸ ਮਾਮਲੇ ਅਤੇ ਜਲਦ ਇਸ ਮਸਲੇ ‘ਤੇ ਕੋਈ ਅਪਡੇਟ ਦੇ ਸਕਦੀ ਹੈ।