Home » ਇਸ ਧੀ ਅਤੇ ਪਿਓ ਦੇ ਪਿਆਰ ਨੇ ਕਾਇਮ ਕੀਤੀ ਅਨੋਖੀ ਮਿਸਾਲ…
Home Page News • India • India News

ਇਸ ਧੀ ਅਤੇ ਪਿਓ ਦੇ ਪਿਆਰ ਨੇ ਕਾਇਮ ਕੀਤੀ ਅਨੋਖੀ ਮਿਸਾਲ…

Spread the news

ਹਰ ਦਿਨ ਬਹੁਤ ਸਾਰੇ ਮੁੱਦੇ ਪੰਜਾਬ ਚ ਉੱਭਰ ਕੇ ਸਾਹਮਣੇ ਆ ਰਹੇ ਹਨ, ਪਰ ਹਾਲ ਹੀ ਵਿਚ ਇੱਕ ਅਜਿਹੀ ਮਿਸਾਲ ਸਾਹਮਣੇ ਆਈ ਹੈ, ਜਿੱਥੇ ਪਿਓ ਦਾ ਧੀ ਪ੍ਰਤਿ ਪਿਆਰ ਦੇਖਣ ਨੂੰ ਮਿਲਿਆ ਹੈ।
ਅਸਲ ਵਿੱਚ ਇੱਕ ਧੀ ਨੂੰ ਉਸਦੇ ਸਹੁਰੇ ਵਾਲਿਆਂ ਵਲੋਂ ਤੰਗ ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਦੋਂ ਪਿਉ ਨੂੰ ਇਸ ਗੱਲ ਦਾ ਪਤਾ ਲਗਦਾ ਹੈ ਤਾਂ ਪਿਉ ਆਪਣੀ ਧੀ ਨੂੰ ਵਾਪਿਸ ਘਰ ਲੇ ਆਉਂਦਾ ਹੈ, ਪਰ ਹੈਰਾਨੀ ਦੀ ਗੱਲ ਓਦੋਂ ਹੋਈ ਜਦੋਂ ਧੀ ਨੂੰ ਘਰ ਬੈਂਡ ਵਾਜਿਆ ਨਾਲ ਲਿਆਂਦਾ ਗਿਆ।
ਗਲਬਾਤ ਕਰਦਿਆਂ ਕੁੜੀ ਦੇ ਪਿਤਾ ਨੇ ਕਿਹਾ ਕਿ ਅਸੀ ਸਾਰੇ ਆਪਣੀਆਂ ਧੀਆਂ ਦਾ ਵਿਆਹ ਬੜੇ ਚਾਅ ਨਾਲ ਕਰਦੇ ਹਾਂ, ਪਰ ਜਦੋਂ ਸਹੁਰਾ ਪਰਿਵਾਰ ਗਲਤ ਨਿਕਲੇ ਤਾਂ ਆਪਣੀ ਧੀ ਨੂੰ ਇੱਜ਼ਤ ਨਾਲ ਘਰ ਵਾਪਿਸ ਲੈ ਆਉਣਾ ਚਾਹੀਦਾ ਹੈ। ਧੀਆਂ ਅਨਮੋਲ ਹੁੰਦੀਆਂ ਹਨ।