Home » ਇੰਗਲੈਂਡ ‘ਚ 78 ਸਾਲਾ ਬੇਬੇ ‘ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ…
Home Page News India India News World World News

ਇੰਗਲੈਂਡ ‘ਚ 78 ਸਾਲਾ ਬੇਬੇ ‘ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ…

Spread the news

ਬਰਤਾਨੀਆ ਵਿੱਚ ਇੱਕ ਬਜ਼ੁਰਗ ਸਿੱਖ ਮਹਿਲਾ ‘ਤੇ ਦੇਸ਼-ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਗੁਰਮੀਤ ਕੌਰ ਨਾਂ ਦੀ ਇਹ ਮਹਿਲਾ ਬੇਸਹਾਰਾ ਹੈ ਅਤੇ ਯੂਕੇ ਦੇ ਗੁਰਦੁਆਰੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਜੀਅ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਬਜ਼ੁਰਗ ਮਹਿਲਾ ਦੇ ਸਮਰਥਨ ਵਿੱਚ ਉਤਰ ਆਏ ਹਨ। ਬਰਤਾਨੀਆ ਦੀ ਅਦਾਲਤ ਵਿੱਚ ਇੱਕ ਸਮਾਜਿਕ ਸੰਗਠਨ ਨੇ ਪਟੀਸ਼ਨ ਦਾਇਰ ਕਰਕੇ ਇਸ ਮਹਿਲਾ ਦੇ ਦੇਸ਼-ਨਿਕਾਲੇ ਨੂੰ ਰੋਕਣ ਦੀ ਅਪੀਲ ਕੀਤੀ ਹੈ। ਇਸ ਅਪੀਲ ‘ਤੇ 65 ਹਜ਼ਾਰ ਲੋਕਾਂ ਨੇ ਸਾਈਨ ਕੀਤੇ ਹਨ।

ਸਮਾਜਿਕ ਸੰਗਠਨ ਵੱਲੋਂ ਦਾਇਰ ਪਟੀਸ਼ਨ ਵਿੱਚ ਲਿਖਿਆ ਗਿਆ ਕਿ ਗੁਰਮੀਤ ਕੌਰ ਦਾ ਨਾਮ ਬਰਤਾਨੀਆ ਅਤੇ ਨਾਂ ਪੰਜਾਬ ਵਿੱਚ ਕੋਈ ਪਰਿਵਾਰ ਹੈ। ਉਹ ਸਮੇਥਵਿਕ ਇਲਾਕੇ ਵਿੱਚ ਸਥਿਤ ਗੁਰਦੁਆਰੇ ਵਿੱਚ ਸੇਵਾ ਕਰਦੀ ਹੈ ਅਤੇ ਉੱਥੇ ਹੀ ਰਹਿੰਦੀ ਹੈ। ਗੁਰਮੀਤ ਕੌਰ ਨੇ ਬਰਤਾਨੀਆ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਸੀ, ਪਰ ਕੋਰਟ ਵੱਲੋਂ ਉਹ ਅਪੀਲ ਠੁਕਰਾ ਦਿੱਤੀ ਗਈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗੁਰਮੀਤ ਕੌਰ ਬੇਹੱਦ ਦਿਆਲੂ ਸੁਭਾਅ ਦੀ ਮਾਲਕ ਹੈ ਅਤੇ ਉਹ ਗੁਰੂ ਘਰ ਵਿੱਚ ਹੀ ਸੇਵਾ ਕਰਕੇ ਆਪਣਾ ਜੀਵਨ ਜੀਅ ਜੀ ਰਹੀ ਹੈ। ਬਲੈਕ ਲਾਈਵਸ ਮੈਟਰ ਮੁਹਿੰਮ ਦੌਰਾਨ ਵੀ ਉਸ ਨੇ ਲੋਕਾਂ ਦੀ ਸੇਵਾ ਕੀਤੀ ਸੀ।

ਪਟੀਸ਼ਨ ਮੁਤਾਬਕ ਗੁਰਮੀਤ ਕੌਰ ਸਾਲ 2019 ਵਿੱਚ ਇੱਕ ਵਿਆਹ ‘ਚ ਸ਼ਾਮਲ ਹੋਣ ਆਪਣੇ ਪਰਿਵਾਰ ਨਾਲ ਬਰਤਾਨੀਆ ਆਈ ਸੀ ਅਤੇ ਉਸ ਸਮੇਂ ਤੋਂ ਹੀ ਸਮੇਥਵਿਕ ਇਲਾਕੇ ਵਿੱਚ ਰਹਿ ਰਹੀ ਹੈ। ਉਹਨਾਂ ਕੋਲ ਵਾਪਸ ਜਾਣ ਲਈ ਵੀ ਪੈਸੇ ਨਹੀਂ। ਗੁਰਮੀਤ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਹੁਣ ਉਸ ਦੇ ਬੱਚਿਆਂ ਨੇ ਵੀ ਉਹਨਾਂ ਨੂੰ ਛੱਡ ਦਿੱਤਾ ਹੈ।