ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਬੀਤੇ ਕੱਲ੍ਹ ਸ਼ਾਮ ਨੌਰਥਲੈਂਡ ‘ਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ।ਪੁਲਿਸ ਨੂੰ ਵੀਰਵਾਰ ਸ਼ਾਮ 5 ਵਜੇ ਕਾਵਾਕਾਵਾ ਦੇ ਦੱਖਣ ਵੱਲ Hūkerenui ਵਿੱਚ ਸਟੇਟ ਹਾਈਵੇਅ 1 ‘ਤੇ ਵਾਪਰੇ ਦਰਦਨਾਕ ਹਾਦਸੇ ਸਬੰਧੀ ਬੁਲਾਇਆ ਗਿਆ ਸੀ।ਦੱਸਿਆ ਜਾ ਰਿਹਾ ਕਿ ਇੱਕ 18 ਸਾਲਾ ਲੜਕੇ ਅਤੇ 16 ਸਾਲਾ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ 15 ਸਾਲਾ ਲੜਕੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਤਿੰਨਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ।ਦੱਸਿਆ ਜਾ ਰਿਹਾ ਹੈ ਜਿੱਥੇ ਇਹ ਹਾਦਸਾ ਹੋਇਆ ਉੱਥੇ ਸੜਕੀ ਕੰਮ ਚੱਲ ਰਿਹਾ ਸੀ ਅਤੇ 30km/h ਸਪੀਡ ਸੀਮਾ ਦੇ ਚਿੰਨ੍ਹ ਲੱਗੇ ਹੋਏ ਸਨ ਪਰ ਹਾਦਸੇ ਦਾ ਸ਼ਿਕਾਰ ਹੋਈ ਗੱਡੀ ਤੇਜ਼ ਸਪੀਡ ‘ਤੇ ਜਾ ਰਹੀ ਸੀ।
