Home » ਕੈਨੇਡਾ ‘ਚ ਰਹਿ ਰਹੇ ਇਕ ਪੰਜਾਬੀ ਨੂੰ ਅਦਾਲਤ ਨੇ ਦੇਸ਼ ਛੱਡਣ ਦੇ ਹੋਏ ਹੁਕਮ…
Home Page News India World World News

ਕੈਨੇਡਾ ‘ਚ ਰਹਿ ਰਹੇ ਇਕ ਪੰਜਾਬੀ ਨੂੰ ਅਦਾਲਤ ਨੇ ਦੇਸ਼ ਛੱਡਣ ਦੇ ਹੋਏ ਹੁਕਮ…

Spread the news

ਕੈਨੇਡਾ ਤੋਂ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਅਦਾਲਤ ਵੱਲੋ ਕੈਨੇਡਾ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਸਿੱਧੂ ‘ਤੇ ਇਕ ਭਿਆਨਕ ਬੱਸ ਸੜਕ ਹਾਦਸੇ ਦਾ ਦੋਸ਼ ਹੈ। ਉਹ ਲੰਬੇ ਸਮੇਂ ਤੋਂ ਅਦਾਲਤ ਵਿੱਚ ਆਪਣਾ ਕੇਸ ਲੜ ਰਿਹਾ ਸੀ ਪਰ ਜੱਜ ਨੇ ਹੁਣ ਉਸ ਨੂੰ ਭਾਰਤ ਵਾਪਸ ਜਾਣ ਦਾ ਹੁਕਮ ਦਿੱਤਾ ਹੈ। ਜੱਜ ਨੇ ਵੀਰਵਾਰ ਨੂੰ ਟਰੱਕ ਡਰਾਈਵਰ ਸਿੱਧੂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਖਤਰਨਾਕ ਡਰਾਈਵਿੰਗ ਦੇ ਦੋਸ਼ ਵਿੱਚ ਦੋਸ਼ੀ ਪਾਇਆ। ਇਸ ਦੇ ਨਾਲ ਹੀ ਸਿੱਧੂ ਦੇ ਕੈਨੇਡਾ ਵਿੱਚ ਰਹਿਣ ਦਾ ਦਾਅਵਾ ਵੀ ਖਤਮ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ  ਇਸ ਸੜਕ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਸਿੱਧੂ ਨੂੰ ਅਦਾਲਤ ਨੇ 8 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ।ਉਸ ਨੇ ਇਹ ਨੌਕਰੀ ਹਾਦਸੇ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤੀ ਸੀ। ਇਹ ਹਾਦਸਾ ਲੰਘੀ 6 ਅਪ੍ਰੈਲ ਸੰਨ 2018 ਨੂੰ ਆਰਮਲੇ ਸਸਕੈਚਵਨ ਨੇੜੇ ਹਾਈਵੇਅ 35 ਅਤੇ ਸਸਕੈਚਵਨ ਹਾਈਵੇਅ 335 ਦੇ ਸਰਕਲ ‘ਤੇ ਵਾਪਰਿਆ। ਸਿੱਧੂ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ ਅਤੇ ਉਹ ਕੈਨੇਡਾ ਦਾ ਉਹ ਪੱਕਾ ਨਿਵਾਸੀ ਹੈ। ਸਿੱਧੂ ਨੇ ਟਿਸਡੇਲ (ਸਸਕੈਚਵਨ) ਦੇ ਨੇੜੇ ਇੱਕ ਪੇਂਡੂ ਚੌਰਾਹੇ ‘ਤੇ ਇੱਕ ਸਟਾਪ ਸਾਈਨ ਪਾਰ ਕੀਤਾ ਅਤੇ ਇੱਕ ਜੂਨੀਅਰ ਹਾਕੀ ਟੀਮ ਨੂੰ ਪਲੇਆਫ ਖੇਡ ਲਈ ਲਿਜਾ ਰਹੀ ਬੱਸ ਵਿੱਚ ਉਸ ਨੇ ਆਪਣਾ ਵਾਹਨ ਮਾਰਿਆ ਜਿਸ ਨਾਲ ਇੱਕ ਘਾਤਕ ਹਾਦਸਾ ਹੋ ਗਿਆ। ਸਿੱਧੂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਪੈਰੋਲ ਦਿੱਤੀ ਗਈ ਸੀ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀ ਸਿਫ਼ਾਰਸ਼ ਕੀਤੀ ਸੀ।