The Migrant Rights Network ਨੇ CBSA ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕੇਵਲ 2023 ‘ਚ ਹੀ ਹੁਣ ਤੱਕ 7032 ਲੋਕ ਕੈਨੇਡਾ ਤੋਂ ਡਿਪੋਰਟ ਕੀਤੇ ਜਾ ਚੁੱਕੇ ਹਨ । ਇਹ ਗਿਣਤੀ 2021 ਅਤੇ 2022 ਦੇ ਮੁਕਾਬਲੇ ਕਿਤੇ ਵੱਧ ਹੈ । ਇਸ ਸਾਲ ‘ਚ ਅੰਦਾਜ਼ਨ 39 ਲੋਕ ਰੋਜ਼ਾਨਾ ਡਿਪੋਰਟ ਕੀਤੇ ਜਾ ਰਹੇ ਹਨਜਦੋੰ ਕਿ 2022, 2021 ‘ਚ ਰੋਜ਼ਾਨਾ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਕ੍ਰਮਵਾਰ 23 ਅਤੇ 21 ਹੈ । ਦਰਅਸਲ ਇਹ ਖਬਰ ਸੀ.ਟੀ.ਵੀ. ਵੱਲੋਂ ਉਪਰੋਕਤ ਸੰਸਥਾ ਦੇ ਹਵਾਲੇ ਨਾਲ ਛਾਪੀ ਹੈ ਜਿਸਨੇ ਸੂਚਨਾ ਅਧਿਕਾਰ ਤਹਿਤ CBSA ਕੋਲੋਂ ਇਸ ਸੰਬੰਧੀ ਅੰਕੜੇ ਮੰਗੇ ਗਏ ਸਨ । ਇਸ ਸੰਬੰਧੀ ਇੱਕ ਫੈਡਰਲ ਦਸਤਾਵੇਜ਼ ਵੀ ਮੀਡੀਆ ‘ਚ ਜਾਰੀ ਕੀਤਾ ਗਿਆ ਹੈ ਜਿਸ ‘ਚ ਦਰਸਾਇਆ ਗਿਆ ਹੈ ਕਿ ਕਿੰਨੇ ਲੋਕ ਪਿੱਛਲੇ ਸਮੇਂ ਦੌਰਾਨ ਡਿਪੋਰਟ ਕੀਤੇ ਗਏ ਹਨ
ਦੱਸਣਯੋਗ ਹੈ ਕਿ ਹਾਲ ‘ਚ ਹੀ ਕੈਨੇਡਾ ਦੇ ਫੈਡਰਲ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਕੈਨੇਡਾ ‘ਚ ਲੱਖਾਂ ਲੋਕ ਜੋ ਬਿਨਾਂ ਦਸਤਾਵੇਜਾਂ ਤੋਂ ਹਨ ਅਤੇ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਕੈਨੇਡੀਅਨ ਪੀ. ਆਰ. ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ ।