Home » ਵਾਈਕਾਟੋ ‘ਚ ਹੋਏ ਹਾਦਸੇ ਵਿੱਚ ਤਿੰਨ ਜਣੇ ਹੋਏ ਜ਼ਖਮੀ…
Home Page News New Zealand Local News NewZealand

ਵਾਈਕਾਟੋ ‘ਚ ਹੋਏ ਹਾਦਸੇ ਵਿੱਚ ਤਿੰਨ ਜਣੇ ਹੋਏ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਵਾਈਕਾਟੋ ਦੇ ਥੌਮਪਸਨ ਟ੍ਰੈਕ ‘ਤੇ ਇਕ ਟਰੱਕ ਅਤੇ ਟਰੇਲਰ ਦੀ ਕਾਰ ਨਾਲ ਟੱਕਰ ਹੋਣ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਸੇਂਟ ਜੌਨ ਐਂਬੂਲੈਂਸ ਨੇ ਕਿਹਾ ਕਿ ਅੱਜ ਸਵੇਰੇ 9.11 ਵਜੇ SH2 ਥੌਂਪਸਨ ਟ੍ਰੈਕ ‘ਤੇ ਹੋਏ ਹਾਦਸੇ ਸਬੰਧੀ ਮੌਕੇ ‘ਤੇ ਬੁਲਾਇਆ ਗਿਆ ਸੀ ਜਿੱਥੇ ਐਂਬੂਲੈਂਸ ਰਾਹੀ ਤਿੰਨ ਮਰੀਜ਼ਾਂ ਨੂੰ ਟੌਰੰਗਾ ਹਸਪਤਾਲ ਲਿਜਾਇਆ ਗਿਆ, ਇੱਕ ਦੀ ਹਾਲਤ ਦਰਮਿਆਨੀ ਹੈ ਅਤੇ ਦੋ ਦੀ ਮਾਮੂਲੀ ਹਾਲਤ ਹੈ।