Home » ਪੱਛਮੀ ਆਕਲੈਂਡ ‘ਚ ਮਿਲੀ ਇੱਕ ਵਿਅਕਤੀ ਦੀ ਲਾਸ਼…
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਮਿਲੀ ਇੱਕ ਵਿਅਕਤੀ ਦੀ ਲਾਸ਼…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਬੀਤੀ ਕੱਲ੍ਹ ਸ਼ਾਮ ਆਕਲੈਂਡ ਦੇ ਮੁਰੀਵਾਈ ‘ਚ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ।ਇਹ ਲਾਸ਼ ਕੱਲ੍ਹ ਸ਼ਾਮ ਨੂੰ ਪੱਛਮੀ ਆਕਲੈਂਡ ਖੇਤਰ ਵਿੱਚ ਕਿਸੇ ਵਿਅਕਤੀ ਵੱਲੋਂ ਵੇਖੇ ਜਾਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਮਿਲੀ ਕ੍ਰਿਸਮਸ ਦੀ ਸ਼ਾਮ ਨੂੰ ਲਾਪਤਾ ਹੋਏ ਵਿਅਕਤੀ ਦੀ ਮੰਨੀ ਜਾਂ ਰਹੀ ਹੈ ਪਰ ਇਸਦੀ ਰਸਮੀ ਸ਼ਨਾਖਤ ਹੋਣੀ ਬਾਕੀ ਹੈ।ਦੱਸ ਦਈਏ ਕਿ 32 ਸਾਲਾ ਜੇਸੀ ਜੌਨਸਨ ਨਾਮੀ ਇੱਕ ਵਿਅਕਤੀ ਦੀ ਕ੍ਰਿਸਮਸ ਦੀ ਸ਼ਾਮ ਨੂੰ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਜੋ ਕਿ ਤਿੰਨ ਹਫ਼ਤਿਆਂ ਤੋਂ ਲਾਪਤਾ ਚੱਲ ਰਿਹਾ ਸੀ।