ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਆਕਲੈਂਡ ਦੇ ਇੱਕ ਬੀਚ ‘ਤੇ ਲਾਪਤਾ ਹੋਏ ਵਿਅਕਤੀ ਦੀ ਭਾਲ ਦੂਜੇ ਦਿਨ ਵੀ ਜਾਰੀ ਹੈ।
ਪੁਲਿਸ ਨੇ ਅਜੇ ਤੱਕ ਲਾਪਤਾ ਵਿਅਕਤੀ ਬਾਰੇ ਕੋਈ ਵੇਰਵੇ ਜਾਰੀ ਨਹੀਂ ਕੀਤੇ ਹਨ, ਪਰ ਪੁਸ਼ਟੀ ਕੀਤੀ ਹੈ ਕਿ ਖੋਜ ਜਾਰੀ ਹੈ। ਇੱਕ ਵੈਸਟਪੈਕ ਰੈਸਕਿਊ ਹੈਲੀਕਾਪਟਰ, ਪੁਲਿਸ ਈਗਲ, ਕੋਸਟਗਾਰਡ ਅਤੇ ਸਰਫ ਰੈਸਕਿਊ ਨੇ ਕੱਲ੍ਹ ਸ਼ਾਮ ਨੂੰ ਆਕਲੈਂਡ ਦੇ ਦੱਖਣ-ਪੱਛਮੀ ਤੱਟ ‘ਤੇ Karioitahi Beach ਦੇ ਆਲੇ ਦੁਆਲੇ ਦੇ ਖੇਤਰ ਦੀ ਜਾਂਚ ਕਰਨੀ ਸ਼ੁਰੂ ਕੀਤੀ ਸੀ।ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕ ਬੀਚ ‘ਤੇ ਤੈਰਾਕੀ ਕਰ ਰਹੇ ਸਨ ‘ਤੇ ਮੁਸ਼ਕਲ ਵਿੱਚ ਆ ਗਏ ਪੁਲਿਸ ਨੇ ਕੱਲ੍ਹ ਦੱਸਿਆ ਕਿ ਉਨ੍ਹਾਂ ਵਿੱਚੋਂ ਦੋ ਨੂੰ ਵਾਪਸ ਕੰਢੇ ‘ਤੇ ਪਹੁੰਚਾਇਆ ਪਰ ਇੱਕ ਸ਼ਾਮ ਕਰੀਬ 7 ਵਜੇ ਤੋਂ ਲਾਪਤਾ ਹੈ।