Home » ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਮਸਜਿਦ ਦੇ ਬਾਹਰ ਇਕ ਮੋਲਵੀ (ਇਮਾਮ) ਦੀ ਗੋਲੀਆਂ ਮਾਰ ਕੇ ਹੱਤਿਆ…
Home Page News World World News

ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਮਸਜਿਦ ਦੇ ਬਾਹਰ ਇਕ ਮੋਲਵੀ (ਇਮਾਮ) ਦੀ ਗੋਲੀਆਂ ਮਾਰ ਕੇ ਹੱਤਿਆ…

Spread the news

ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਇੱਕ ਮਸਜਿਦ ਦੇ ਇਮਾਮ, (ਮੌਲਵੀ) ਦੀ  ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਸੂਚਨਾ ਮਿਲੀ ਹੈ। ਜਿਸ ਨੂੰ ਬੁੱਧਵਾਰ ਤੜਕੇ ਸਵੇਰ ਦੀ ਨਮਾਜ਼ ਤੋਂ ਬਾਅਦ ਉਸ ਦੇ  ਘਰ ਦੇ ਬਾਹਰ ਗੋਲੀਆਂ  ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।ਉਸ ਦੇ ਪਰਿਵਾਰ ਅਤੇ ਮਸਜਿਦ ਦੇ ਸੰਪਰਕ ਵਿੱਚ ਰਹੇ ਭਾਈਚਾਰੇ ਦੇ ਨੇਤਾਵਾਂ ਦੇ ਅਨੁਸਾਰ, ਉਸ ਦੀ ਗੋਲੀਆਂ ਦੀ ਤਾਬ ਨਾ ਝੱਲਣ ਕਾਰਨ ਸਥਾਨਕ ਹਸਪਤਾਲ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ।ਨਿਊਜਰਸੀ ਸੂਬੇ ਵਿੱਚ ਇਮਾਮਾਂ (ਮੌਲਵੀਆਂ)  ਦੀ ਇਕ ਕੌਂਸਲ ਦੇ ਕਨਵੀਨਰ ਇਮਾਮ ਵਹੀ-ਉਦ-ਦੀਨ ਸ਼ਰੀਫ ਨੇ ਕਿਹਾ ਕਿ ਇਮਾਮ ਹਸਨ ਸ਼ਰੀਫ ਨੂੰ ਦੱਖਣੀ ਔਰੇਂਜ ਐਵੇਨਿਊ ‘ਤੇ ਮਸਜਿਦ ਮੁਹੰਮਦ-ਨੇਵਾਰਕ (ਨਿਊਜਰਸੀ) ਨਾਂ ਦੀ ਪਾਰਕਿੰਗ ਵਿੱਚ ਦੋ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ।ਦੱਸਿਆ ਗਿਆ ਹੈ ਕਿ ਇਮਾਮ ‘ਤੇ ਕਈ ਮਹੀਨੇ ਪਹਿਲਾਂ ਸਵੇਰ ਦੀ ਨਮਾਜ਼ ਤੋਂ ਬਾਅਦ ਮਸਜਿਦ ਦੇ ਬਾਹਰ ਬੰਦੂਕ ਦੀ ਨੋਕ ‘ਤੇ ਇਕ ਹਮਲਾ ਵੀ ਕੀਤਾ ਗਿਆ ਸੀ। ਉਸ ਘਟਨਾ ਵਿੱਚ, ਇਮਾਮ ਨੇ ਸ਼ੱਕੀ ਤੋਂ ਗੰਨ ਖੋਹ ਲਈ, ਸੀ। ਜੋ ਭੱਜ ਗਿਆ ਅਤੇ ਫਿਰ ਫੜਿਆ ਨਹੀਂ ਸੀ  ਗਿਆ।ਨੇਵਾਰਕ ਪਬਲਿਕ ਸੇਫਟੀ ਡਾਇਰੈਕਟਰ ਫ੍ਰਿਟਜ਼ ਫਰੇਗੇ ਦੇ ਅਨੁਸਾਰ, ਬੁੱਧਵਾਰ ਨੂੰ ਗੋਲੀਬਾਰੀ ਸਵੇਰੇ 6:16 ਵਜੇ ਵਾਪਰੀ, ਜਦੋਂ ਮਸਜਿਦ ਦੇ ਬਾਹਰ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੀ ਉਹਨਾਂ ਨੂੰ ਸੂਚਨਾ ਦੇਣ ਵਾਲੀ ਇੱਕ ਦੁਖਦਾਈ ਕਾਲ ਤੋਂ ਬਾਅਦ ਪੁਲਿਸ ਸਥਾਨ ‘ਤੇ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਇਮਾਮ ਨੂੰ ਨੇਵਾਰਕ ਦੇ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਅਤੇ ਦੁਪਹਿਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦੁਪਿਹਰ ਦੇ 2:21 ਵਜੇ ਉਸ ਦੀ ਮੌਤ ਹੋ ਗਈ।ਮਾਰੇ ਗਏ  ਮੌਲਵੀ ( ਇਮਾਮ)ਹਸਨ ਸ਼ਰੀਫ ਨੇ ਨੇਵਾਰਕ ਮਸਜਿਦ ਵਿੱਚ ਚਾਰ ਸਾਲਾਂ ਤੱਕ ਸੇਵਾ ਕੀਤੀ।ਪੁਲਿਸ ਨੇ ਕਾਤਲ ਦੀ ਗੁਪਤ ਸੂਚਨਾ ਦੇਣ ਲਈ 25,000 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਹੈ।