Home » ਡਰਾਈਵ ਵੇਅ ‘ਚ ਵਾਹਨ ਦੀ ਝਪੇਟ ਵਿੱਚ ਆਉਣ ਕਾਰਨ ਜ਼ਖਮੀ ਹੋਏ ਬੱਚੇ ਦੀ ਹਸਪਤਾਲ ਵਿੱਚ ਹੋਈ ਮੌ.ਤ…
Home Page News New Zealand Local News NewZealand

ਡਰਾਈਵ ਵੇਅ ‘ਚ ਵਾਹਨ ਦੀ ਝਪੇਟ ਵਿੱਚ ਆਉਣ ਕਾਰਨ ਜ਼ਖਮੀ ਹੋਏ ਬੱਚੇ ਦੀ ਹਸਪਤਾਲ ਵਿੱਚ ਹੋਈ ਮੌ.ਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਨੌਰਥਲੈਂਡ ਦੇ ਕਸਬੇ Kaitaia ‘ਚ ਇੱਕ ਡਰਾਈਵ ਵੇਅ ਤੋਂ ਬਾਹਰ ਨਿਕਲ ਰਹੇ ਇੱਕ ਵਾਹਨ ਨਾਲ ਟਕਰਾ ਜਾਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਇੱਕ ਬੱਚੇ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।ਘਟਨਾ ਤੋ ਬਾਅਦ ਬੱਚੇ ਦੇ ਮਾਤਾ-ਪਿਤਾ ਉਸ ਨੂੰ ਖੁਦ Kaitaia ਹਸਪਤਾਲ ਲੈ ਗਏ ਜਿੱਥੇ ਮੈਡੀਕਲ ਸਟਾਫ ਨੇ ਕਿਹਾ ਕਿ ਉਸ ਨੂੰ “ਗੰਭੀਰ ਸੱਟਾਂ” ਲੱਗੀਆਂ ਹਨ ਅਤੇ ਬੱਚੇ ਨੂੰ ਆਕਲੈਂਡ ਦੇ ਸਟਾਰਸ਼ਿਪ ਹਸਪਤਾਲ ਰੈਫਰ ਕਰ ਦਿੱਤ ਗਿਆ ਪਰਅਫ਼ਸੋਸ ਦੀ ਗੱਲ ਹੈ ਕਿ ਅੱਜ ਸਵੇਰੇ ਉਸ ਬੱਚੇ ਦੀ ਮੌਤ ਹੋ ਗਈ।ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।