Home » ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਪਾਪਾਟੋਏਟੋਏ ‘ਚ ਇੱਕ ਘਰ ਨੂੰ ਲੱਗੀ ਅੱਗ…
Home Page News • New Zealand Local News • NewZealand

ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਪਾਪਾਟੋਏਟੋਏ ‘ਚ ਇੱਕ ਘਰ ਨੂੰ ਲੱਗੀ ਅੱਗ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਸ਼ਾਮ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਪਾਪਾਟੋਏਟੋਏ ‘ਚ ਇੱਕ ਘਰ ਨੂੰ ਅੱਗ ਲੱਗਣ ਦੀ ਖ਼ਬਰ ਹੈ।ਐਮਰਜੈਂਸੀ ਸਰਵਿਸ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਪਾਪਾਟੋਏਟੋਏ ਵਿੱਚ Norfolk Pl ‘ਤੇ ਇੱਕ ਘਰ ਵਿੱਚ ਅੱਗ ਲੱਗ ਜਾਣ ਦੀ ਸੂਚਨਾ ਉਹਨਾਂ ਨੂੰ ਸ਼ਾਮ 4.48 ਵਜੇ ਮਿਲੀ ਸੀ ਜਿੱਥੇ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚੀਆਂ।ਦੱਸ ਦਈਏ ਕਿ ਇਹ ਘਰ ਪਾਪਾਟੋਏਟੋਏ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਦੇ ਪਿਛਲੇ ਪਾਸੇ ਹੈ।ਅੱਗ ਲੱਗਣ ਦੇ ਕਾਰਨਾ ਸਬੰਧੀ ਜਾਂਚ ਜਾਰੀ ਹੈ।