Home » ਨੌਰਥਲੈਂਡ ‘ਚ ਬੀਚ ‘ਤੇ ਡੁੱਬਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ…
Home Page News • New Zealand Local News • NewZealand

ਨੌਰਥਲੈਂਡ ‘ਚ ਬੀਚ ‘ਤੇ ਡੁੱਬਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ) ਅੱਜ ਸਵੇਰੇ ਨੌਰਥਲੈਂਡ ਦੇ Ruakākā Beach ‘ਤੇ ਪਾਣੀ ‘ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਸਵੇਰੇ 11 ਵਜੇ ਦੇ ਕਰੀਬ ਪੁਲਿਸ ਨੂੰ ਬੀਚ ‘ਤੇ ਬੁਲਾਇਆ ਗਿਆ।ਪੁਲਿਸ ਨੇ ਕਿਹਾ ਕਿ ਵਿਅਕਤੀ ਨੂੰ ਪਾਣੀ ਵਿੱਚੋਂ ਬਰਾਮਦ ਕੀਤਾ ਗਿਆ ਅਤੇ ਕਿਨਾਰੇ ਲਿਆਂਦਾ ਗਿਆ ਜਿੱਥੇ ਸੀਪੀਆਰ ਦਿੱਤੀ ਗਈ ਪਰ ਅਫ਼ਸੋਸ ਦੀ ਗੱਲ ਹੈ ਕਿ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਵਿਅਕਤੀ ਦੀ ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।