Home » ਅਯੁੱਧਿਆ ‘ਚ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਨਿਊਜ਼ੀਲੈਂਡ ਦੇ ਮੰਤਰੀਆਂ ਨੇ PM ਮੋਦੀ ਨੂੰ ਦਿੱਤੀ ਵਧਾਈ…
Home Page News India India News NewZealand

ਅਯੁੱਧਿਆ ‘ਚ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਨਿਊਜ਼ੀਲੈਂਡ ਦੇ ਮੰਤਰੀਆਂ ਨੇ PM ਮੋਦੀ ਨੂੰ ਦਿੱਤੀ ਵਧਾਈ…

Spread the news

ਅਯੁੱਧਿਆ ਵਿੱਚ 22 ਜਨਵਰੀ ਨੂੰ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਇਸ ਮੌਕੇ ਨਿਊਜ਼ੀਲੈਂਡ ਦੇ ਕਈ ਮੌਜੂਦਾ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਸੰਦੇਸ਼ ਭੇਜੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਹੀ ਅਗਵਾਈ ਸੀ, ਜਿਸ ਨਾਲ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਸੰਭਵ ਹੋ ਸਕਿਆ। ਨਿਊਜ਼ੀਲੈਂਡ ਦੇ ਰੈਗੂਲੇਸ਼ਨ ਮੰਤਰੀ ਡੇਵਿਡ ਸੀਮੋਰ ਨੇ ਏ.ਐਨ.ਆਈ ਨਾਲ ਗੱਲ ਕਰਦੇ ਹੋਏ ਕਿਹਾ, “ਜੈ ਸ਼੍ਰੀ ਰਾਮ… ਮੈਂ ਪ੍ਰਧਾਨ ਮੰਤਰੀ ਮੋਦੀ ਸਮੇਤ ਭਾਰਤ ਦੇ ਹਰ ਨਾਗਰਿਕ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਕਿਉਂਕਿ ਇਹ ਉਨ੍ਹਾਂ ਦੀ ਅਗਵਾਈ ਸੀ, ਜਿਸ ਨਾਲ 500 ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਸੰਭਵ ਬਣਿਆ। ਇਹ ਮੰਦਰ ਸ਼ਾਨਦਾਰ ਹੈ ਅਤੇ ਹੋਰ 1000 ਸਾਲ ਬਣੇ ਰਹਿਣ ਲਈ ਬਣਾਇਆ ਗਿਆ ਹੈ।” ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ ਰਾਮ ਮੰਦਰ ਦਾ ਦੌਰਾ ਕਰਨ ‘ਤੇ ‘ਖੁਸ਼ੀ’ ਹੋਵੇਗੀ, ਸੇਮੌਰ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਮੋਦੀ ਦੀ ਹਿੰਮਤ ਅਤੇ ਬੁੱਧੀ ਦੀ ਤਾਰੀਫ਼ ਕਰਦਾ ਹਾਂ ਕਿਉਂਕਿ ਉਹ ਅੱਜ ਵਿਸ਼ਵ ਦੀਆਂ ਚੁਣੌਤੀਆਂ ਨੂੰ ਨੈਵੀਗੇਟ ਕਰਨ ਵਿੱਚ ਭਾਰਤ ਦੇ ਇੱਕ ਅਰਬ ਤੋਂ ਵੱਧ ਲੋਕਾਂ ਦੀ ਅਗਵਾਈ ਕਰ ਰਹੇ ਹਨ।” ਉਨ੍ਹਾਂ ਅੱਗੇ ਕਿਹਾ,”ਮੈਨੂੰ ਉਮੀਦ ਹੈ ਕਿ ਪੀ.ਐੱਮ. ਮੋਦੀ ਕੋਲ ਤਾਕਤ ਅਤੇ ਵਿਸ਼ਵਾਸ ਹੈ।” ਨਿਊਜ਼ੀਲੈਂਡ ਦੀ ਨਸਲੀ ਭਾਈਚਾਰਿਆਂ ਬਾਰੇ ਮੰਤਰੀ ਮੇਲਿਸਾ ਲੀ ਨੇ ਕਿਹਾ ਕਿ ਰਾਮ ਮੰਦਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਕੰਮ ਦਾ ਨਤੀਜਾ ਹੈ। ਸੋਮਵਾਰ ਨੂੰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਪਹਿਲਾਂ ਏ.ਐਨ.ਆਈ ਨਾਲ ਗੱਲ ਕਰਦੇ ਹੋਏ ਮੰਤਰੀ ਨੇ ਕਿਹਾ,”ਮੈਂ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਦੇ ਜਸ਼ਨ ਲਈ ਦੁਨੀਆ ਭਰ ਦੇ ਭਾਰਤੀ ਪ੍ਰਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੇ ਲੋਕਾਂ ਨੂੰ ਇਸ ਮੌਕੇ ਵਧਾਈਆਂ।ਇੱਥੇ ਦੱਸ ਦਈਏ ਕਿ ਜਿਵੇਂ-ਜਿਵੇਂ ਅਯੁੱਧਿਆ ਵਿਚ ਰਾਮ ਮੰਦਰ ਦਾ ਵਿਸ਼ਾਲ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਨੇੜੇ ਆ ਰਿਹਾ ਹੈ, ਭਾਰਤੀ ਪ੍ਰਵਾਸੀਆਂ ਵਿਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।