Home » ਸਟੇਟ ਹਾਈਵੇਅ 1 ‘ਤੇ ਓਮਾਰੂ ਨਜ਼ਦੀਕ ਹੋਇਆ ਗੰਭੀਰ ਸੜਕ ਹਾਦਸਾ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…
Home Page News New Zealand Local News NewZealand

ਸਟੇਟ ਹਾਈਵੇਅ 1 ‘ਤੇ ਓਮਾਰੂ ਨਜ਼ਦੀਕ ਹੋਇਆ ਗੰਭੀਰ ਸੜਕ ਹਾਦਸਾ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…

Spread the news

ਆਕਲੈਂਡ (ਬਲਜਿੰਦਰ ਸਿੰਘ) Ōamaru ਨਜਦੀਕ ਸਟੇਟ ਹਾਈਵੇਅ 1 ‘ਤੇ ਹੋਏ ਇੱਕ ਗੰਭੀਰ ਹਾਦਸੇ ਤੋ ਬਾਅਦ ਮੌਕੇ ‘ਤੇ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਦੇ ਕਰੀਬ ਵੈਤਾਕੀ ਜ਼ਿਲ੍ਹੇ ਦੇ ਅਲਮਾ ਦੇ ਬ੍ਰਾਊਨਜ਼ ਰੋਡ ਨੇੜੇ Ōamaru-Alma Rd ਵਿੱਚ ਦੋ ਵਾਹਨਾਂ ਦੀ ਟੱਕਰ ਹੋਣ ਦੀ ਸੂਚਨਾ ਮਿਲੀ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ, “ਸੀਰੀਅਸ ਕਰੈਸ਼ ਯੂਨਿਟ ਨੂੰ ਸੂਚਿਤ ਕੀਤਾ ਗਿਆ ਹੈ।ਹੈਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 8.58 ਵਜੇ ਸੂਚਿਤ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਘਟਨਾਂ ਸਥਾਨ ‘ਤੇ ਦੋ ਐਂਬੂਲੈਂਸਾਂ, ਦੋ ਹੈਲੀਕਾਪਟਰਾਂ ਭੇਜੇ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।